JALANDHAR WEATHER

ਜੋ ਮੈਨੂੰ ਮੇਰੇ ਅਰਜੁਨ ਤੋਂ ਵੱਖ ਕਰਨ ਦਾ ਸੁਪਨਾ ਦੇਖਦੇ ਹਨ, ਉਹ ਕਦੇ ਸਫਲ ਨਹੀਂ ਹੋਣਗੇ - ਤੇਜ ਪ੍ਰਤਾਪ

ਪਟਨਾ , 1 ਜੂਨ - ਰਾਸ਼ਟਰੀ ਜਨਤਾ ਦਲ (ਆਰ.ਜੇ.ਡੀ.) ਤੋਂ ਕੱਢੇ ਜਾਣ ਅਤੇ ਆਪਣੇ ਪਿਤਾ ਲਾਲੂ ਪ੍ਰਸਾਦ ਯਾਦਵ ਦੁਆਰਾ ਤਿਆਗੇ ਜਾਣ ਤੋਂ ਇਕ ਹਫ਼ਤੇ ਬਾਅਦ, ਤੇਜ ਪ੍ਰਤਾਪ ਨੇ ਕਿਹਾ ਕਿ ਉਨ੍ਹਾਂ ਦਾ ਆਸ਼ੀਰਵਾਦ ਹਮੇਸ਼ਾ ਉਨ੍ਹਾਂ ਦੇ ਭਰਾ ਤੇਜਸਵੀ ਯਾਦਵ 'ਤੇ ਰਹੇਗਾ ਅਤੇ ਕੋਈ ਵੀ ਉਨ੍ਹਾਂ ਨੂੰ ਵੱਖ ਨਹੀਂ ਕਰ ਸਕੇਗਾ। ਮਹਾਭਾਰਤ ਦੇ ਪਾਤਰਾਂ ਦੇ ਹਵਾਲੇ ਨਾਲ, ਤੇਜ ਪ੍ਰਤਾਪ ਨੇ ਕਿਹਾ ਕਿ ਜੋ ਲੋਕ ਉਨ੍ਹਾਂ ਨੂੰ ਉਨ੍ਹਾਂ ਦੇ ਅਰਜੁਨ (ਭਰਾ) ਤੋਂ ਵੱਖ ਕਰਨ ਦਾ ਸੁਪਨਾ ਦੇਖਦੇ ਹਨ, ਉਹ ਕਦੇ ਵੀ ਆਪਣੀਆਂ ਸਾਜ਼ਿਸ਼ਾਂ ਵਿਚ ਸਫਲ ਨਹੀਂ ਹੋਣਗੇ। ਮੈਂ ਜਲਦੀ ਹੀ ਹਰ ਸਾਜ਼ਿਸ਼ ਦਾ ਪਰਦਾਫਾਸ਼ ਕਰਾਂਗਾ ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ