JALANDHAR WEATHER

ਤ੍ਰਿਪੁਰਾ ਵਿਚ ਭਾਰੀ ਮੀਂਹ ਕਾਰਨ ਹਾਲਾਤ ਵਿਗੜੇ , ਇਕ ਦੀ ਮੌਤ, ਹਜ਼ਾਰਾਂ ਨੂੰ ਰਾਹਤ ਕੈਂਪਾਂ ਵਿਚ ਕੀਤਾ ਗਿਆ ਤਬਦੀਲ

ਅਗਰਤਲਾ , 1 ਜੂਨ - ਤ੍ਰਿਪੁਰਾ ਵਿਚ ਲਗਾਤਾਰ ਮੀਂਹ ਕਾਰਨ ਭਾਰੀ ਪਾਣੀ ਭਰਨ ਕਾਰਨ ਸੀਵਰੇਜ ਵਿਚ ਡਿੱਗਣ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਦੱਸਿਆ ਕਿ ਰਾਜ ਦੀ ਰਾਜਧਾਨੀ ਅਗਰਤਲਾ ਵਿਚ ਸਿਰਫ਼ ਤਿੰਨ ਘੰਟਿਆਂ ਵਿਚ ਲਗਭਗ 200 ਮਿਲੀਮੀਟਰ ਮੀਂਹ ਪਿਆ, ਜੋ ਕਿ ਇਕ ਰਿਕਾਰਡ ਹੈ। ਰਾਤ ਭਰ ਪਏ ਮੀਂਹ ਕਾਰਨ ਆਮ ਜਨਜੀਵਨ ਪ੍ਰਭਾਵਿਤ ਹੋਇਆ ਅਤੇ ਲੋਕਾਂ ਨੂੰ ਮੁੱਖ ਮੰਤਰੀ ਮਾਣਿਕ ​​ਸਾਹਾ ਦੇ ਨਿਵਾਸ ਦੇ ਸਾਹਮਣੇ ਗੋਡਿਆਂ ਤੱਕ ਪਾਣੀ ਵਿਚ ਤੁਰਨਾ ਪਿਆ। ਮੁੱਖ ਮੰਤਰੀ ਮਾਣਿਕ ​​ਸਾਹਾ ਨੇ ਕਿਹਾ ਕਿ ਪਿਛਲੇ 48 ਘੰਟਿਆਂ ਤੋਂ ਲਗਾਤਾਰ ਮੀਂਹ ਕਾਰਨ ਪੱਛਮੀ ਤ੍ਰਿਪੁਰਾ ਜ਼ਿਲ੍ਹੇ ਵਿਚ ਲਗਭਗ 1,300 ਪਰਿਵਾਰਾਂ ਨੇ ਕੈਂਪਾਂ ਵਿਚ ਸ਼ਰਨ ਲਈ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ