ਕਰਨਾਟਕ ਦੇ ਤੱਟਵਰਤੀ ਇਲਾਕਿਆਂ ਵਿਚ ਭਾਰੀ ਮੀਂਹ ਤੋਂ ਬਾਅਦ ਜ਼ਮੀਨ ਖਿਸਕਣ ਕਾਰਨ ਇਕ ਲੜਕੀ ਦੀ ਮੌਤ

ਬੈਂਗਲੂਰੂ , 30 ਮਈ - ਕਰਨਾਟਕ ਦੇ ਤੱਟਵਰਤੀ ਇਲਾਕਿਆਂ ਵਿਚ ਭਾਰੀ ਮੀਂਹ ਕਾਰਨ ਉੱਲਾਲ ਤਾਲੁਕਾ ਵਿਚ ਜ਼ਮੀਨ ਖਿਸਕ ਗਈ, ਜਿਸ ਕਾਰਨ ਇਕ 6 ਸਾਲਾ ਬੱਚੀ ਦੀ ਮੌਤ ਹੋ ਗਈ ਅਤੇ ਕਈ ਵਸਨੀਕ ਮਲਬੇ ਹੇਠ ਫਸ ਗਏ । ਉਨ੍ਹਾਂ ਕਿਹਾ ਕਿ ਦੋ ਵੱਖ-ਵੱਖ ਘਟਨਾਵਾਂ ਵਿਚ ਰਿਹਾਇਸ਼ੀ ਖੇਤਰ ਜ਼ਮੀਨ ਖਿਸਕਣ ਦੀ ਲਪੇਟ ਵਿਚ ਆ ਗਏ। ਉਨ੍ਹਾਂ ਕਿਹਾ ਕਿ ਮੋਂਟੇਪਾਡਾਵੂ ਵਿਚ ਇਕ ਪਹਾੜੀ ਤੋਂ ਡਿਗਣ ਵਾਲੇ ਮਲਬੇ ਹੇਠ ਪੰਜ ਲੋਕ ਫਸ ਗਏ। ਬਚਾਅ ਟੀਮਾਂ ਨੇ ਹੁਣ ਤੱਕ ਦੋ ਲੋਕਾਂ ਨੂੰ ਮਲਬੇ ਵਿਚੋਂ ਬਾਹਰ ਕੱਢਿਆ ਹੈ ਅਤੇ ਬਾਕੀ ਪੀੜਤਾਂ ਦਾ ਪਤਾ ਲਗਾਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ।