JALANDHAR WEATHER

ਆਦਮਪੁਰ-ਅਲਾਵਲਪੁਰ ਮੁੱਖ ਮਾਰਗ 'ਤੇ ਇਕ ਵਿਅਕਤੀ ਦੀ ਖ਼ੂਨ ਨਾਲ ਲੱਥਪੱਥ ਮਿਲੀ ਲਾਸ਼

ਆਦਮਪੁਰ, 29 ਮਈ (ਹਰਪ੍ਰੀਤ ਸਿੰਘ ) : ਆਦਮਪੁਰ-ਅਲਾਵਲਪੁਰ ਮੁੱਖ ਮਾਰਗ 'ਤੇ ਮਾਤਾ ਗੁਜਰੀ ਕਾਲਜ ਨਜ਼ਦੀਕ ਕੱਚੀ ਸੜਕ 'ਤੇ ਇਕ ਵਿਅਕਤੀ ਦੀ ਖ਼ੂਨ ਨਾਲ ਲੱਥਪੱਥ ਲਾਸ਼ ਮਿਲਣ 'ਤੇ ਸਨਸਨੀ ਫੈਲ ਗਈ । ਘਟਨਾ ਦੀ ਸੂਚਨਾ ਮਿਲਦਿਆਂ ਹੀ ਆਦਮਪੁਰ ਪੁਲਿਸ ਮੌਕੇ 'ਤੇ ਪੁੱਜੀ ਅਤੇ ਜਾਂਚ ਸ਼ੁਰੂ ਕੀਤੀ । ਆਰੰਭਕ ਜਾਂਚ ਵਿਚ ਮ੍ਰਿਤਕ ਦੀ ਪਹਿਚਾਣ ਸੰਦੀਪ ਕੁਮਾਰ ਉਰਫ਼ ਹੈਪੀ ਉਮਰ ਕਰੀਬ 45 ਸਾਲ ਹਾਲ ਵਾਸੀ ਅਲਾਵਲਪੁਰ ਵਜੋਂ ਹੋਈ ਹੈ । ਸੰਦੀਪ ਆਦਮਪੁਰ ਵਿਖੇ ਰੇਡੀਮੇਡ ਕਪੜੇ ਦੀ ਦੁਕਾਨ 'ਤੇ ਕੰਮ ਕਰ ਕਰਦਾ ਸੀ । ਅੱਜ ਸ਼ਾਮ ਕਰੀਬ 7 ਵਜੇ ਕੰਮ ਤੋਂ ਛੁੱਟੀ ਕਰ ਗਿਆ ਸੀ ਅਤੇ ਕੁਝ ਸਮਾਂ ਬਾਅਦ ਹੀ ਉਸ ਦੀ ਲਾਸ਼ ਖੂਨ ਨਾਲ ਲੱਥਪੱਥ ਮਿਲੀ । ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ