JALANDHAR WEATHER

ਰਮਨ ਅਰੋੜਾ ਦੇ ਭ੍ਰਿਸ਼ਟਾਚਾਰ ਵਿਚ ਫੜੇ ਜਾਣ ਤੋਂ ਬਾਅਦ, ਨਗਰ ਨਿਗਮ ਦੀ ਮਹਿਲਾ ਅਧਿਕਾਰੀ ਗ੍ਰਿਫ਼ਤਾਰ

ਜਲੰਧਰ ,29 ਮਈ - ਪੰਜਾਬ ਦੇ ਜਲੰਧਰ ਵਿਚ ਵਿਧਾਇਕ ਰਮਨ ਅਰੋੜਾ ਦੇ ਭ੍ਰਿਸ਼ਟਾਚਾਰ ਵਿਚ ਫੜੇ ਜਾਣ ਤੋਂ ਬਾਅਦ, ਹੁਣ ਵਿਜੀਲੈਂਸ ਟੀਮ ਨੇ ਨਗਰ ਨਿਗਮ ਦੀ ਇੰਸਪੈਕਟਰ ਹਰਪ੍ਰੀਤ ਕੌਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਵਿਜੀਲੈਂਸ ਟੀਮ ਹਰਪ੍ਰੀਤ ਕੌਰ ਨੂੰ ਮੈਡੀਕਲ ਜਾਂਚ ਲਈ ਜਲੰਧਰ ਦੇ ਸਿਵਲ ਹਸਪਤਾਲ ਲੈ ਕੇ ਆਈ ਅਤੇ ਮੈਡੀਕਲ ਜਾਂਚ ਕਰਵਾਉਣ ਤੋਂ ਬਾਅਦ ਮਹਿਲਾ ਅਧਿਕਾਰੀ ਨੂੰ ਵਾਪਸ ਲੈ ਗਈ। ਦੱਸਿਆ ਜਾ ਰਿਹਾ ਹੈ ਕਿ ਹਰਪ੍ਰੀਤ ਕੌਰ ਦਾ ਨਾਂਅ ਉਸ ਸਮੇਂ ਸਾਹਮਣੇ ਆਇਆ ਜਦੋਂ ਇਕ ਬੇਕਰੀ ਮਾਲਕ ਵਲੋਂ ਇਕ ਬਿਆਨ ਦਰਜ ਕੀਤਾ ਗਿਆ, ਜਿਸ ਵਿਚ ਕਿਹਾ ਗਿਆ ਹੈ ਕਿ ਉਸ ਨੇ ਬੇਕਰੀ ਦੀ ਉਸਾਰੀ ਦੇ ਬਦਲੇ ਇੰਸਪੈਕਟਰ ਨੂੰ ਲੱਖਾਂ ਰੁਪਏ ਦਿੱਤੇ ਸਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ