ਸ਼ੱਕੀ ਹਾਲਾਤ ਵਿਚ ਲਾਪਤਾ ਹੋਏ ਨੌਜਵਾਨ ਦੇ ਮਾਮਲੇ ਵਿਚ ਪੁਲਿਸ ਕਾਂਸਟੇਬਲ ਕਾਬੂ
ਲੁਧਿਆਣਾ ,28 ਮਈ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਮੋਤੀ ਨਗਰ ਤੋਂ 13 ਦਿਨ ਪਹਿਲਾਂ ਸ਼ੱਕੀ ਹਾਲਾਤ ਵਿਚ ਨੌਜਵਾਨ ਦੇ ਲਾਪਤਾ ਹੋਣ ਦੇ ਮਾਮਲੇ ਵਿਚ ਪੁਲਿਸ ਨੇ ਅੱਜ ਦੇਰ ਰਾਤ ਇਕ ਕਾਂਸਟੇਬਲ ਨੂੰ ਕਾਬੂ ਕੀਤਾ ਹੈ । ਹਾਲ ਦੀ ਘੜੀ ਕੋਈ ਵੀ ਪੁਲਿਸ ਅਧਿਕਾਰੀ ਇਸ ਬਾਰੇ ਕੁਝ ਵੀ ਦੱਸਣ ਤੋਂ ਇਨਕਾਰ ਕਰ ਰਿਹਾ ਹੈ ।ਪਰ ਸੂਤਰਾਂ ਅਨੁਸਾਰ ਉਕਤ ਪੁਲਿਸ ਕਾਂਸਟੇਬਲ ਵਲੋਂ ਕਥਿਤ ਤੌਰ 'ਤੇ ਨੌਜਵਾਨ ਦਾ ਕਤਲ ਕੀਤੇ ਜਾਣ ਦਾ ਸ਼ੱਕ ਕੀਤਾ ਜਾ ਰਿਹਾ ਹੈ। ਉਕਤ ਪੁਲਿਸ ਕਾਂਸਟੇਬਲ ਦਾ ਝਗੜਾ ਨੌਜਵਾਨ ਨਾਲ ਹੋ ਗਿਆ ਸੀ ਜਿਸ ਕਾਰਨ ਉਸ ਤੋਂ ਬਾਅਦ ਉਹ ਸ਼ੱਕੀ ਹਾਲਾਤ ਵਿਚ ਲਾਪਤਾ ਹੋ ਗਿਆ। ਪੁਲਿਸ ਵਲੋਂ ਕਾਬੂ ਕੀਤੇ ਗਏ ਕਾਂਸਟੇਬਲ ਪਾਸੋਂ ਪੁੱਛ-ਪੜਤਾਲ ਕੀਤੀ ਜਾ ਰਹੀ ਹੈ । ਪੁਲਿਸ ਅਧਿਕਾਰੀਆਂ ਵਲੋਂ ਇਸ ਦਾ ਖ਼ੁਲਾਸਾ ਭਲਕੇ ਕੀਤੇ ਜਾਣ ਬਾਰੇ ਕਿਹਾ ਜਾ ਰਿਹਾ ਹੈ।