ਆਈ.ਪੀ.ਐਲ. 2025 ਪਹਿਲਾ ਕੁਆਲੀਫਾਇਰ : ਪੰਜਾਬ ਦੀ ਟੀਮ 101 ਦੌੜਾਂ 'ਤੇ ਸਿਮਟੀ

ਚੰਡੀਗੜ੍ਹ, 29 ਮਈ-ਆਈ.ਪੀ.ਐਲ. 2025 ਦੇ ਅੱਜ ਦੇ ਮੈਚ ਵਿਚ ਰਾਇਲ ਚੈਲੰਜਰਜ਼ ਬੈਂਗਲੁਰੂ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਦਾ ਫੈਸਲਾ ਲਿਆ। ਇਹ ਮੁਕਾਬਲਾ ਪੰਜਾਬ ਕਿੰਗਜ਼ ਨਾਲ ਹੈ। ਪੰਜਾਬ 14 ਓਵਰ 1 ਗੇਂਦ ਵਿਚ 101 ਦੌੜਾਂ ਬਣਾ ਕੇ ਆਲ ਆਊਟ ਹੋ ਗਈ ਹੈ ਤੇ 102 ਦੌੜਾਂ ਦਾ ਟੀਚਾ ਦਿੱਤਾ ਹੈ।