JALANDHAR WEATHER

ਨਾਲੇ ’ਚ ਡਿੱਗਿਆ ਘੋੜਾ ਟਰਾਲਾ, ਡਰਾਈਵਰ ਦੇ ਫਸੇ ਹੋਣ ਦੀ ਸੰਭਾਵਨਾ

ਤਲਵੰਡੀ ਸਾਬੋ, (ਬਠਿੰਡਾ), 30 ਮਈ (ਰਣਜੀਤ ਸਿੰਘ ਰਾਜੂ)- ਹਾਦਸਿਆਂ ਕਰਕੇ ਜਾਣੇ ਜਾਣ ਲੱਗ ਪਏ ਪਿੰਡ ਜੀਵਨ ਸਿੰਘ ਵਾਲਾ ਦੇ ਰੱਦ ਨਾਲੇ (ਡਰੇਨ) ਦੇ ਪੁਲ ’ਤੇ ਅੱਜ ਸਵੇਰੇ ਤੜਕਸਾਰ ਫਿਰ ਵਾਪਰੇ ਇਕ ਹਾਦਸੇ ’ਚ ਇਕ ਘੋੜਾ ਟਰਾਲਾ ਪੁਲ ਤੋਂ ਹੇਠਾਂ ਨਾਲੇ ’ਚ ਜਾ ਡਿੱਗਾ। ਮੌਕੇ ’ਤੇ ਮੋਜੂਦ ਲੋਕਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਘੋੜਾ ਟਰਾਲਾ ਸੀਮਿੰਟ ਦਾ ਭਰਿਆ ਹੋਇਆ ਹੈ ਅਤੇ ਪੁੱਲ ’ਤੇ ਲੱਗੀਆਂ ਗਰਿੱਲਾਂ ਤੋੜਦਾ ਹੋਇਆ ਉਹ ਨਾਲੇ ਵਿਚ ਜਾ ਡਿੱਗਾ। ਟਰਾਲੇ ’ਚ ਡਰਾਈਵਰ ਦੇ ਫਸੇ ਹੋਣ ਦੀ ਸੰਭਾਵਨਾ ਹੈ ਅਤੇ ਬਚਾਅ ਕਾਰਜ ਅਜੇ ਤੱਕ ਸ਼ੁਰੂ ਨਹੀਂ ਹੋਏ ਹਾਲਾਂਕਿ ਥਾਣਾ ਤਲਵੰਡੀ ਸਾਬੋ ਮੁਖੀ ਪਰਬਤ ਸਿੰਘ ਘਟਨਾ ਸਥਾਨ ’ਤੇ ਪੁੱਜ ਗਏ ਹਨ ਤੇ ਰਾਹਤ ਟੀਮਾਂ ਨੂੰ ਬੁਲਾਇਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਕਰੀਬ ਛੇ ਮਹੀਨੇ ਪਹਿਲਾਂ ਇਸੇ ਪੁਲ ਤੋਂ ਇਕ ਬੱਸ ਦੇ ਨਾਲੇ ’ਚ ਡਿੱਗਣ ਨਾਲ ਅੱਠ ਲੋਕਾਂ ਦੀ ਮੌਤ ਹੋ ਗਈ ਸੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ