ਤਾਮਿਲਨਾਡੂ : ਸੜਕ ਪਾਰ ਕਰ ਰਹੇ ਪਰਿਵਾਰ ਨੂੰ ਕਾਰ ਵਲੋਂ ਟੱਕਰ ਮਾਰੇ ਜਾਣ 'ਤੇ 4 ਮੌਤਾਂ, 3 ਜ਼ਖ਼ਮੀ
ਮਦੁਰਾਈ (ਤਾਮਿਲਨਾਡੂ), 25 ਮਈ - ਮਦੁਰਾਈ ਜ਼ਿਲ੍ਹੇ ਦੇ ਉਸੀਲਮਪੱਟੀ ਨੇੜੇ ਕੁੰਜਮਪੱਟੀ ਵਿਖੇ ਸੜਕ ਪਾਰ ਕਰਨ ਦੀ ਕੋਸ਼ਿਸ਼ ਕਰ ਰਹੇ ਇਕ ਪਰਿਵਾਰ ਦੇ ਸੱਤ ਮੈਂਬਰਾਂ ਨੂੰ ਇਕ ਕਾਰ ਨੇ ਟੱਕਰ ਮਾਰ ਦਿੱਤੀ, ਜਿਸ ਕਾਰਨ ਚਾਰ ਲੋਕਾਂ ਦੀ ਮੌਤ ਹੋ ਗਈ ਅਤੇ ਤਿੰਨ ਹੋਰ ਗੰਭੀਰ ਜ਼ਖਮੀ ਹੋ ਗਏ। ਇਹ ਜਾਣਕਾਰੀ ਐਸਪੀ ਮਦੁਰਾਈ ਅਰਵਿੰਦ ਨੇ ਦਿੱਤੀ।