ਪੱਟੀ ਸ਼ਹਿਰ ਵਿਚ ਵੀ ਚੱਲਿਆ ਪੀਲਾ ਪੰਜਾ, ਨਸ਼ਾ ਤਸਕਰ ਦਾ ਮਕਾਨ ਢਾਹਿਆ

ਪੱਟੀ (ਤਰਨਤਾਰਨ), 25 ਮਈ (ਕੁਲਵਿੰਦਰ ਪਾਲ ਸਿੰਘ ਕਾਲੇ ਕੇ/ਅਵਤਾਰ ਸਿੰਘ ਖਹਿਰਾ) - ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਵਲੋਂ ਚਲਾਈ ਜਾ ਰਹੀ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਤਹਿਤ ਅੱਜ ਪੱਟੀ ਸ਼ਹਿਰ ਦੇ ਨਸ਼ਾ ਤਸਕਰ ਦਾ ਮਕਾਨ ਢਾਹਿਆ ਗਿਆ।ਇਸ ਸੰਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾਂ ਤਰਨ ਤਾਰਨ ਦੇ ਐਸ.ਐਸ.ਪੀ. ਅਭਿਮੰਨਿਊ ਰਾਣਾ ਨੇ ਦੱਸਿਆ ਕਿ ਪੱਟੀ ਸ਼ਹਿਰ ਦੀ ਵਾਰਡ ਨੰਬਰ 2 ਦੇ ਰਹਿਣ ਵਾਲੇ ਚਮਕੌਰ ਸਿੰਘ ਚਮਕੂ ਪੁੱਤਰ ਕਸ਼ਮੀਰ ਸਿੰਘ, ਜਿਸ ਉੱਪਰ ਐਨ.ਡੀ.ਪੀ.ਐਸ. ਐਕਟ ਤਹਿਤ 9 ਮੁਕਦਮੇ ਦਰਜ ਹਨ, ਵਿਰੁੱਧ ਪੰਜਾਬ ਪੁਲਿਸ ਵਲੋਂ ਕਾਰਵਾਈ ਕੀਤੀ ਗਈ ਹੈ। ਐਸ.ਐਸ.ਪੀ ਤਰਨਤਾਰਨ ਨੇ ਇਹ ਵੀ ਦੱਸਿਆ ਕਿ ਇਹ ਮਕਾਨ ਸਰਕਾਰੀ ਜਮੀਨ ਉੱਪਰ ਨਜਾਇਜ਼ ਤੌਰ 'ਤੇ ਉਸਾਰਿਆ ਗਿਆ ਸੀ, ਜਿਸ ਨੂੰ ਅੱਜ ਢਹਿ ਢੇਰੀ ਕਰ ਦਿੱਤਾ ਗਿਆ ਹੈ।