ਖੰਡ ਦੇ ਸੇਵਨ ਬਾਰੇ ਜਾਗਰੂਕ ਕਰਨ ਲਈ ਹੁਣ ਕੁਝ ਸਕੂਲਾਂ ਵਿਚ 'ਸ਼ੂਗਰ ਬੋਰਡ' ਵੀ ਲਗਾਏ ਜਾ ਰਹੇ ਹਨ - ਪ੍ਰਧਾਨ ਮੰਤਰੀ

ਨਵੀਂ ਦਿੱਲੀ,. 25 ਮਈ - ਮਨ ਕੀ ਬਾਤ ਦੇ 122ਵੇਂ ਐਪੀਸੋਡ ਵਿੱਚ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਹਿੰਦੇ ਹਨ, "ਤੁਸੀਂ ਸਕੂਲਾਂ ਵਿਚ ਬਲੈਕਬੋਰਡ ਜ਼ਰੂਰ ਦੇਖੇ ਹੋਣਗੇ, ਪਰ ਹੁਣ ਕੁਝ ਸਕੂਲਾਂ ਵਿਚ 'ਸ਼ੂਗਰ ਬੋਰਡ' ਵੀ ਲਗਾਏ ਜਾ ਰਹੇ ਹਨ - ਬਲੈਕਬੋਰਡ ਨਹੀਂ, ਸਗੋਂ ਸ਼ੂਗਰ ਬੋਰਡ। ਸੀਬੀਐਸਈ ਦੀ ਇਸ ਵਿਲੱਖਣ ਪਹਿਲਕਦਮੀ ਦਾ ਉਦੇਸ਼ ਬੱਚਿਆਂ ਨੂੰ ਉਨ੍ਹਾਂ ਦੇ ਖੰਡ ਦੇ ਸੇਵਨ ਬਾਰੇ ਜਾਗਰੂਕ ਕਰਨਾ ਹੈ। ਕਿੰਨੀ ਖੰਡ ਦਾ ਸੇਵਨ ਕਰਨਾ ਚਾਹੀਦਾ ਹੈ ਅਤੇ ਕਿੰਨੀ ਖੰਡ ਦਾ ਸੇਵਨ ਕੀਤਾ ਜਾ ਰਿਹਾ ਹੈ, ਇਹ ਸਮਝ ਕੇ, ਬੱਚਿਆਂ ਨੇ ਖੁਦ ਸਿਹਤਮੰਦ ਵਿਕਲਪ ਚੁਣਨੇ ਸ਼ੁਰੂ ਕਰ ਦਿੱਤੇ ਹਨ। ਇਹ ਇੱਕ ਵਿਲੱਖਣ ਕੋਸ਼ਿਸ਼ ਹੈ ਅਤੇ ਇਸਦਾ ਪ੍ਰਭਾਵ ਵੀ ਬਹੁਤ ਸਕਾਰਾਤਮਕ ਹੋਵੇਗਾ।"