ਸਰਕਾਰੀ ਕੰਨਿਆ ਸਕੂਲ ਟਪਿਆਲਾ ਦੀ ਵਿਦਿਆਰਥਣ ਨੇ ਮੈਰਿਟ ਸੂਚੀ 'ਚ 10ਵਾਂ ਰੈਂਕ ਕੀਤਾ ਹਾਸਿਲ

ਚੋਗਾਵਾਂ (ਅੰਮ੍ਰਿਤਸਰ) , 14 ਮਈ (ਗੁਰਵਿੰਦਰ ਸਿੰਘ ਕਲਸੀ)- ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ 12ਵੀਂ ਜਮਾਤ ਦੇ ਐਲਾਨੇ ਨਤੀਜਿਆਂ ਵਿਚ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਟਪਿਆਲਾ ਦੀ ਵਿਦਿਆਰਥਣ ਰੰਜਨਾ ਪੁੱਤਰੀ ਬਲਵੰਤ ਸਿੰਘ ਨੇ 500 ਵਿਚੋਂ 490 ਅੰਕ ਲੈ ਕੇ ਮੈਰਿਟ ਸੂਚੀਵਿੱਚ ਪੰਜਾਬ 'ਚ 10ਵਾਂ ਸਥਾਨ ਹਾਸਿਲ ਕੀਤਾ। ਸਕੂਲ ਦੀ ਪ੍ਰਿੰਸੀਪਲ ਪਰਮਿੰਦਰਜੀਤ ਕੌਰ ਤੇ ਸਮੂਹ ਸਟਾਫ਼ ਵਲੋਂ ਮੈਰਿਟ ਲਿਸਟ ਵਿਚ ਸਥਾਨ ਹਾਸਿਲ ਕਰਨ ਵਾਲੀ ਵਿਦਿਆਰਥਨ ਰੰਜਨਾ ਦਾ ਮੂੰਹ ਮਿੱਠਾ ਕਰਵਾਇਆ ਤੇ ਉਨ੍ਹਾਂ ਦੇ ਮਾਤਾ ਪਿਤਾ ਨੂੰ ਵਧਾਈ ਦਿੰਦੇ ਹੋਏ ਵਿਦਿਆਰਥਣ ਦੇ ਉਜਵਲ ਭਵਿੱਖ ਦੀ ਕਾਮਨਾ ਕੀਤੀ। ਉਨਾਂ ਕਿਹਾਂ ਕਿ ਸਕੂਲ ਦੇ ਸਮੂਹ ਸਟਾਫ਼ ਦੀ ਅਥਾਹ ਮਿਹਨਤ ਸਦਕਾ ਸਕੂਲ ਦਾ ਨਤੀਜਾ ਸ਼ਾਨਦਾਰ ਰਿਹਾ। ਇਸ ਮੌਕੇ ਲੈਕ. ਅਰਵਿੰਦਰਜੀਤ ਸਿੰਘ, ਲੈਕ. ਸ਼੍ਰੀਮਤੀ ਰੰਮਾ, ਲੈਕ. ਸ਼੍ਰੀਮਤੀ ਰਮਨਦੀਪ ਕੌਰ, ਲੈਕ. ਸ਼੍ਰੀਮਤੀ ਰਾਜ ਜਤਿੰਦਰ ਕੌਰ, ਲੈਕ. ਸ਼੍ਰੀਮਤੀ ਅਰੀਨਾ ਰਾਣੀ, ਡੀ.ਪੀ.ਐਸ. ਨਿਸ਼ਾਨ ਸਿੰਘ ਆਦਿ ਹਾਜ਼ਰ ਸਨ।