ਭਾਰਤ ਦੇ ‘ਭਾਰਗਵਸਤਰ’ ਕਾਊਂਟਰ ਡਰੋਨ ਸਿਸਟਮ ਦਾ ਸਫ਼ਲ ਪ੍ਰੀਖਣ

ਨਵੀਂ ਦਿੱਲੀ, 14 ਮਈ - ਸੋਲਰ ਡਿਫੈਂਸ ਐਂਡ ਏਰੋਸਪੇਸ ਲਿਮਟਿਡ ਵਲੋਂ ਇਕ ਨਵਾਂ ਘੱਟ ਕੀਮਤ ਵਾਲਾ ਕਾਊਂਟਰ ਡਰੋਨ ਸਿਸਟਮ ਹਾਰਡ ਕਿਲ ਮੋਡ ‘ਭਾਰਗਵਸਤਰ’ ਤਿਆਰ ਕੀਤਾ ਗਿਆ ਹੈ ਜੋ ਇਕ ਤੋਂ ਵੱਧ ਡਰੋਨਾਂ ਦੇ ਖ਼ਤਰੇ ਦਾ ਮੁਕਾਬਲਾ ਕਰਨ ਦੇ ਸਮਰੱਥ ਹੈ। ਆਰਮੀ ਏਅਰ ਡਿਫੈਂਸ ਦੇ ਸੀਨੀਅਰ ਅਧਿਕਾਰੀਆਂ ਦੀ ਮੌਜੂਦਗੀ ਵਿਚ ਗੋਪਾਲਪੁਰ ਵਿਚ ਰਾਕੇਟ ਲਈ ਤਿੰਨ ਪ੍ਰੀਖਣ ਕੀਤੇ ਗਏ। ਇਕ-ਇਕ ਰਾਕੇਟ ਦਾਗ ਕੇ ਦੋ ਪ੍ਰੀਖਣ ਕੀਤੇ ਗਏ। ਇਕ ਟਰਾਇਲ ਦੋ ਸਕਿੰਡ ਦੇ ਅੰਦਰ ਸਲਵੋ ਮੋਡ ਵਿਚ ਦੋ ਰਾਕੇਟ ਦਾਗੇ ਗਏ। ਸਾਰੇ ਚਾਰ ਰਾਕੇਟਾਂ ਨੇ ਉਮੀਦ ਅਨੁਸਾਰ ਪ੍ਰਦਰਸ਼ਨ ਕੀਤਾ ਅਤੇ ਲੋੜੀਂਦੇ ਲਾਂਚ ਮਾਪਦੰਡਾਂ ’ਤੇ ਖਰੇ ਉੱਤਰੇ, ਜੋ ਵੱਡੇ ਪੱਧਰ ’ਤੇ ਡਰੋਨ ਹਮਲਿਆਂ ਨੂੰ ਘਟਾਉਣ ਵਿਚ ਇਸ ਦੀ ਮੋਹਰੀ ਤਕਨਾਲੋਜੀ ਨੂੰ ਉਭਾਰਦੇ ਹਨ।