12ਵੀਂ ਜਮਾਤ ਦੇ ਨਤੀਜਿਆਂ ਵਿਚ ਅੰਬਰ ਪਬਲਿਕ ਸਕੂਲ ਤਨੇਲ ਦੇ ਬੱਚੇ ਮੈਰਿਟ ਵਿਚ

ਮੱਤੇਵਾਲ , 14 ਮਈ (ਗੁਰਪ੍ਰੀਤ ਸਿੰਘ ਮੱਤੇਵਾਲ) - ਪੰਜਾਬ ਸਕੂਲ ਸਿੱਖਿਆ ਬੋਰਡ ਦੇ 12ਵੀਂ ਜਮਾਤ ਦੇ ਨਤੀਜਿਆਂ ਦੀ ਅੱਜ ਜਾਰੀ ਹੋਈ ਮੈਰਿਟ ਲਿਸਟ ਵਿਚ ਇਲਕੇ ਦੀ ਨਾਮੀ ਵਿਦਿਅਕ ਸੰਸਥਾ ਅੰਬਰ ਪਬਲਿਕ ਸਕੂਲ ਤਨੇਲ ਦੀਆਂ ਦੋ ਵਿਦਿਆਰਥਣਾਂ ਵਲੋਂ ਮੈਰਿਟ ਹਾਸਿਲ ਕਰਕੇ ਆਪਣਾ ਅਤੇ ਵਿਦਿਅਕ ਅਦਾਰੇ ਦਾ ਨਾਂਅ ਰੋਸ਼ਨ ਕੀਤਾ ਹੈ । ਸਕੂਲ ਦੇ ਪ੍ਰਿੰਸੀਪਲ ਬਲਕਾਰ ਸਿੰਘ ਹੁੰਦਲ ਵਲੋਂ ਅੱਜ ਇਨ੍ਹਾਂ ਬੱਚਿਆਂ ਨੂੰ ਸਨਮਾਨਿਤ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਇਸ ਸਫਲਤਾ ਦਾ ਸਿਹਰਾ ਬੱਚਿਆਂ ਅਤੇ ਸਮੂਹ ਸਟਾਫ਼ ਦੀ ਸਖ਼ਤ ਮਿਹਨਤ ਸਿਰ ਜਾਂਦਾ ਹੈ । ਉਨ੍ਹਾਂ ਦੱਸਿਆ ਕਿ ਮੈਰਿਟ ਪੁਜੀਸ਼ਨਾਂ ਲੈਣ ਵਾਲੀਆਂ ਇਨ੍ਹਾਂ ਵਿਦਿਆਰਥਣਾਂ ਵਿਚ ਸਿਮਰਨਜੋਤ ਕੌਰ ਪੁੱਤਰੀ ਜਗਰੂਪ ਸਿੰਘ ਪਿੰਡ ਨਵਾਂ ਤਨੇਲ ਨੇ ਆਰਟਸ ਵਿਸ਼ੇ ਵਿਚ 98.20 ਫ਼ੀਸਦੀ ਅੰਕ ਹਾਸਲ ਕਰਕੇ ਪੰਜਾਬ ਵਿਚੋਂ 9ਵਾਂ ਸਥਾਨ ਅਤੇ ਤਰਨਬੀਰ ਕੌਰ ਪੁੱਤਰੀ ਗੁਰਮੀਤ ਸਿੰਘ ਵੱਲੋ ਆਰਟਸ ਵਿਸ਼ੇ 97.40 ਫ਼ੀਸਦੀ ਨੰਬਰ ਲੈ ਕੇ ਪੰਜਾਬ ਵਿਚੋਂ 13 ਸਥਾਨ ਹਾਸਿਲ ਕੀਤਾ ਹੈ । ਇਸ ਮੌਕੇ ਦੋਵਾਂ ਨੇ ਕਿਹਾ ਕਿ ਭਵਿੱਖ ਵਿਚ ਉਹ ਕਾਨੂੰਨੀ ਵਿਦਿਆ ਹਾਸਿਲ ਕਰਕੇ ਵਕਾਲਤ ਵਿਚ ਅਪਣੀ ਸੇਵਾਵਾਂ ਦੇਣ ਦੀਆਂ ਚਾਹਵਾਨ ਹਨ।