ਭਾਰਤ ਸੈਮੀਕੰਡਕਟਰਾਂ ਦੀ ਦੁਨੀਆ ਵਿਚ ਤਰੱਕੀ ਕਰ ਰਿਹਾ ਹੈ - ਪ੍ਰਧਾਨ ਮੰਤਰੀ ਮੋਦੀ

ਨਵੀਂ ਦਿੱਲੀ, 14 ਮਈ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰਦੈ ਕਿਹਾ ਕਿ ਸੈਮੀਕੰਡਕਟਰਾਂ ਦੀ ਦੁਨੀਆ ਵਿਚ ਭਾਰਤ ਦੀ ਤਰੱਕੀ ਜਾਰੀ ਹੈ । ਉੱਤਰ ਪ੍ਰਦੇਸ਼ ਵਿਚ ਸੈਮੀਕੰਡਕਟਰ ਯੂਨਿਟ ਸਥਾਪਤ ਕਰਨ ਸੰਬੰਧੀ ਅੱਜ ਦੇ ਕੈਬਨਿਟ ਦੇ ਫ਼ੈਸਲੇ ਨਾਲ ਵਿਕਾਸ ਅਤੇ ਨਵੀਨਤਾ ਨੂੰ ਹੁਲਾਰਾ ਮਿਲੇਗਾ। ਇਸ ਨਾਲ ਨੌਜਵਾਨਾਂ ਲਈ ਅਣਗਿਣਤ ਮੌਕੇ ਵੀ ਪੈਦਾ ਹੋਣਗੇ।