ਮਾਤਾ ਹਰਦੇਈ ਸਕੂਲ ਦੀ ਜਸ਼ਨਦੀਪ ਕੌਰ ਨੇ 97.60 ਫ਼ੀਸਦੀ ਅੰਕ ਪ੍ਰਾਪਤ ਕਰ ਸੂਬੇ ’ਚੋਂ 12ਵਾਂ ਰੈਂਕ ਹਾਸਿਲ ਕੀਤਾ

ਮਾਛੀਵਾੜਾ ਸਾਹਿਬ, 14 ਮਈ (ਰਾਜਦੀਪ ਸਿੰਘ ਅਲਬੇਲਾ) - ਮਾਤਾ ਹਰਦੇਈ ਸੀਨੀਅਰ ਸੈਕੰਡਰੀ ਸਕੂਲ ਦੀ ਵਿਦਿਆਰਥਣ ਜਸ਼ਨਦੀਪ ਕੌਰ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਬਾਰ੍ਹਵੀਂ ਦੇ ਨਤੀਜਿਆਂ ਵਿਚ 488/500 (97.60 ਫ਼ੀਸਦੀ) ਅੰਕ ਹਾਸਿਲ ਕਰ ਸੂਬੇ ’ਚੋਂ 12ਵਾਂ ਰੈਂਕ ਹਾਸਿਲ ਕਰ ਇਲਾਕੇ ਤੇ ਸਕੂਲ ਦਾ ਨਾਂਅ ਚਮਕਾਇਆ ਹੈ । ਸਕੂਲ ਪ੍ਰਿੰਸੀਪਲ ਪ੍ਰੋ. ਬਲਜੀਤ ਸਿੰਘ ਨੇ ਦੱਸਿਆ ਕਿ ਮਾਤਾ ਹਰਦੇਈ ਸਕੂਲ ਦਾ ਬਾਰ੍ਹਵੀਂ ਦਾ ਨਤੀਜਾ 100 ਫ਼ੀਸਦੀ ਰਿਹਾ ਅਤੇ ਸਾਰੇ ਵਿਦਿਆਰਥੀ ਚੰਗੇ ਅੰਕ ਲੈ ਕੇ ਪਾਸ ਹੋਏ। ਸਕੂਲ ਪ੍ਰਬੰਧਕ ਕਮੇਟੀ ਦੇ ਸੁਰਿੰਦਰ ਕੁੰਦਰਾ, ਤੇਜਿੰਦਰ ਸਿੰਘ ਕੂੰਨਰ, ਗੁਰਨਾਮ ਸਿੰਘ ਨਾਗਰਾ, ਟਹਿਲ ਸਿੰਘ ਔਜਲਾ, ਜੈਦੀਪ ਕਾਹਲੋਂ ਨੇ ਹੋਣਹਾਰ ਵਿਦਿਆਰਥਣ ਜਸ਼ਨਦੀਪ ਕੌਰ ਨੂੰ ਵਧਾਈ ਦਿੱਤੀ।