12ਵੀਂ ਜਮਾਤ ਦੀ ਮੈਰਿਟ ਸੂਚੀ ਚ ਐਸ.ਡੀ.ਸਕੂਲ ਰੱਥੜੀਆਂ ਦੇ ਵਿਦਿਆਰਥੀ ਅਨਮੋਲ ਨੇ ਪੰਜਾਬ ਚ 9ਵਾਂ ਤੇ ਮਲੋਟ ਵਿਚ ਪਹਿਲਾ ਸਥਾਨ ਕੀਤਾ ਹਾਸਿਲ

ਮਲੋਟ, 14 ਮਈ (ਪਾਟਿਲ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ 12ਵੀਂ ਜਮਾਤ ਦੀ ਸਾਲਾਨਾ ਪ੍ਰੀਖਿਆ ਦਾ ਨਤੀਜਾ ਐਲਾਨਿਆ ਗਿਆ। ਰਾਜ ਪੱਧਰ ਦੀ ਮੈਰਿਟ ਸੂਚੀ ਵਿਚ ਐੱਸ. ਡੀ.ਸੀਨੀਅਰ ਸੰਕੈਡਰੀ ਸਕੂਲ ਰੱਥੜੀਆਂ ਦੇ ਵਿਦਿਆਰਥੀ ਅਨਮੋਲ ਕੁਮਾਰ ਪੁੱਤਰ ਰਾਮਚੰਦ ਨੇ 500 ਵਿਚੋਂ 491 ਨੰਬਰ ਹਾਸਿਲ ਕਰਕੇ ਮੈਰਿਟ ਵਿਚ ਜਗ੍ਹਾ ਬਣਾਈ। ਅਨਮੋਲ ਕੁਮਾਰ ਨੇ ਵਧੀਆ ਪ੍ਰਦਰਸ਼ਨ ਕਰਦੇ ਹੋਏ ਮਲੋਟ ਵਿਚੋਂ ਪਹਿਲਾ ਤੇ ਪੰਜਾਬ 'ਚ 9ਵਾਂ ਸਥਾਨ ਹਾਸਿਲ ਕੀਤਾ। ਸਕੂਲ ਦੇ ਕਾਰਜਕਾਰੀ ਪ੍ਰਿੰਸੀਪਲ ਰਮਨ ਕੁਮਾਰ ਨੇ ਕਿਹਾ ਕਿ ਪ੍ਰਿਸੀਪਲ ਡਾ:ਨੀਰੂ ਬਠਲਾ ਵਾਟਸ ਦੇ ਦਿਸ਼ਾ-ਨਿਰਦੇਸ਼ ਸਦਕਾ , ਵਿਦਿਆਰਥੀ ,ਅਧਿਆਪਕਾਂ ਦੀ ਸਖ਼ਤ ਮਿਹਨਤ ਅਤੇ ਮਾਪਿਆਂ ਦੇ ਸਹਿਯੋਗ ਸਦਕਾ ਹੀ ਸਕੂਲ ਦਾ ਨਾਂਅ ਰੋਸ਼ਨ ਹੋਇਆ ਹੈ। ਇਸ ਸ਼ਾਨਦਾਰ ਨਤੀਜੇ 'ਤੇ ਸੰਸਥਾ ਦੇ ਪ੍ਰਧਾਨ ਰਜਿੰਦਰ ਗਰਗ, ਵਿਕਾਸ ਗੋਇਲ, ਕਮੇਟੀ ਮੈਬਰ, ਪ੍ਰਿੰਸੀਪਲ ਡਾ. ਨੀਰੂ ਬਠਲਾ ਵਾਟਸ , ਪ੍ਰਿੰਸੀਪਲ ਰਮਨ ਕੁਮਾਰ ਨੇ ਸਕੂਲ ਦੇ ਅਧਿਆਪਕਾਂ ,ਬੱਚਿਆਂ ਅਤੇ ਮਾਪਿਆਂ ਨੂੰ ਸ਼ਾਨਦਾਰ ਨਤੀਜੇ ਦੀ ਵਧਾਈ ਦਿੱਤੀ ਅਤੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆ।