JALANDHAR WEATHER

ਸਰਹੱਦੀ ਪਿੰਡਾਂ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ ਸੇਵਾ ਦਾ ਕੰਮ ਸ਼ੁਰੂ

ਫਾਜ਼ਿਲਕਾ, 9 ਮਈ (ਬਲਜੀਤ ਸਿੰਘ)-ਭਾਰਤ ਪਾਕਿਸਤਾਨ ਵਿਚਾਲੇ ਤਣਾਅ ਦੇ ਮਾਹੌਲ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸਰਹੱਦੀ ਪਿੰਡਾਂ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ ਸੇਵਾ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ।ਫਾਜਲਕਾ ਵਿਖੇ ਸਰਹੱਦ ਨਾਲ ਲੱਗਦੇ ਪਿੰਡਾਂ ਤੇ ਬਣੇ ਗੁਰਦੁਆਰਿਆਂ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਨੂੰ ਸੇਫ ਸਥਾਨਾਂ ਤੇ ਲਿਜਾਇਆ ਜਾ ਰਿਹਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੇ ਦੱਸਿਆ ਕਿ ਉਹਨਾਂ ਵੱਲੋਂ ਹੁਣ ਤੱਕ ਕਰੀਬਨ 25 ਪਿੰਡਾਂ ਤੋਂ 50 ਸਰੂਪ ਫਾਜ਼ਿਲਕਾ ਦੇ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਵਿੱਖੇ ਲਿਆਂਦੇ ਜਾ ਚੁਕੇ ਹਨ। ਜਾਣਕਾਰੀ ਦਿੰਦੇ ਹੋਏ ਐਸ ਜੀ ਪੀ ਸੀ ਦੇ ਮੈਨੇਜਰ ਸੁਖਦੇਵ ਸਿੰਘ ਸ਼੍ਰੀ ਮੁਕਤਸਰ ਸਾਹਿਬ ਅਤੇ ਹਲਕਾ ਪ੍ਰਚਾਰਕ ਇੰਦਰਜੀਤ ਸਿੰਘ ਨੇ ਦੱਸਿਆ ਕਿ ਉਹਨਾਂ ਵੱਲੋਂ ਸਰਹੱਦ ਦੇ 1 ਤੋਂ 5 ਕਿੱਲੋਮੀਟਰ ਦੇ ਅੰਦਰ ਬੰਨੇ ਗੁਰਦੁਆਰਾ ਸਾਹਿਬ ਵਿੱਚ ਇਹ ਸੇਵਾ ਨਿਭਾਈ ਜਾਵੇਗੀ। ਜਿਨ੍ਹਾਂ ਵਿੱਚ 50 ਪਿੰਡਾਂ ਦੇ ਵਿੱਚੋਂ ਗੁਰੂ ਘਰਾਂ ਦੇ ਵਿੱਚੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ ਸੇਵਾ ਕੀਤੀ ਜਾਣੀ ਹੈ ਅਤੇ ਉਹਨਾਂ ਨੂੰ ਸੇਫ ਸਥਾਨਾਂ ਤੇ ਪਹੁੰਚਾਇਆ ਜਾਣਾ ਹੈ। ਜਿਨਾਂ ਵਿੱਚੋਂ ਹੁਣ ਤੱਕ ਉਹਨਾਂ ਵੱਲੋਂ 20 ਤੋਂ 25 ਪਿੰਡਾਂ ਦੇ ਵਿੱਚੋਂ ਕਰੀਬਨ 50 ਸਰੂਪਾਂ ਨੂੰ ਸੇਫ ਸਥਾਨਾਂ ਤੇ ਪਹੁੰਚਾਇਆ ਜਾ ਚੁੱਕਿਆ ਹੈ। ਨਾਲ ਹੀ ਉਹਨਾਂ ਵੱਲੋਂ ਦੱਸਿਆ ਕਿ ਉਹਨਾਂ ਵੱਲੋਂ ਇਹ ਵੀ ਅਰਦਾਸ ਕੀਤੀ ਜਾ ਰਹੀ ਹੈ ਕਿ ਦੋਵਾਂ ਮੁਲਕਾਂ ਦੇ ਵਿੱਚ ਜੋ ਤਨਾਵ ਦਾ ਮਾਹੌਲ ਬਣਿਆ ਹੋਇਆ ਹੈ। ਉਹ ਜਲਦੀ ਹੀ ਠੀਕ ਹੋਵੇ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ