ਚੰਡੀਗੜ੍ਹ ਪ੍ਰਸ਼ਾਸਨ ਵਲੋਂ ਜਮ੍ਹਾਖੋਰੀ ਖਿਲਾਫ ਦੁਕਾਨਦਾਰਾਂ ਨੂੰ ਸਖਤ ਹੁਕਮ
ਚੰਡੀਗੜ੍ਹ, 9 ਮਈ-ਪਾਕਿਸਤਾਨ ਨਾਲ ਤਣਾਅ ਕਾਰਨ, ਚੰਡੀਗੜ੍ਹ ਪ੍ਰਸ਼ਾਸਨ ਨੇ ਕੁਝ ਲੋਕ ਅਤੇ ਦੁਕਾਨਦਾਰ ਜੋ ਜਮ੍ਹਾਖੋਰੀ ਕਰ ਰਹੇ ਸਨ, ਇਸ ਦੇ ਮੱਦੇਨਜ਼ਰ, ਚੰਡੀਗੜ੍ਹ ਪ੍ਰਸ਼ਾਸਨ ਨੇ ਹੁਕਮ ਜਾਰੀ ਕੀਤੇ ਹਨ ਕਿ ਕੋਈ ਵੀ ਵਿਅਕਤੀ ਦੁਕਾਨਦਾਰ, ਥੋਕ ਵਿਕਰੇਤਾ ਜ਼ਰੂਰੀ ਸਾਮਾਨ ਨਾਲ ਸਬੰਧਤ ਕਿਸੇ ਵੀ ਤਰ੍ਹਾਂ ਦੀ ਜਮ੍ਹਾਖੋਰੀ ਨਹੀਂ ਕਰੇਗਾ। ਹੁਣ ਜ਼ਰੂਰੀ ਚੀਜ਼ਾਂ ਵਿਚ ਚੌਲ, ਆਟਾ, ਦਾਲਾਂ, ਖੰਡ, ਤੇਲ, ਸਬਜ਼ੀਆਂ, ਦੁੱਧ ਦਾ ਸਾਮਾਨ, ਦਵਾਈਆਂ, ਪੈਟਰੋਲ ਅਤੇ ਡੀਜ਼ਲ ਸ਼ਾਮਿਲ ਹਨ। ਇਸ ਦੇ ਨਾਲ ਹੀ ਸਾਰੇ ਦੁਕਾਨਦਾਰਾਂ ਨੂੰ ਅਗਲੇ ਤਿੰਨ ਦਿਨਾਂ ਦੇ ਅੰਦਰ-ਅੰਦਰ ਆਪਣੇ ਸਟਾਕ ਬਾਰੇ ਜਾਣਕਾਰੀ ਖੁਰਾਕ ਅਤੇ ਸਪਲਾਈ ਵਿਭਾਗ ਨੂੰ ਦੇਣ ਦੇ ਆਦੇਸ਼ ਵੀ ਦਿੱਤੇ ਗਏ ਹਨ।