ਘੁਸਪੈਠ ਕਰਦੇ 7 ਅੱਤਵਾਦੀ ਕੀਤੇ ਗਏ ਢੇਰ- ਬੀ.ਐਸ.ਐਫ਼.

ਜੰਮੂ, 9 ਮਈ- ਸੀਮਾ ਸੁਰੱਖਿਆ ਬਲ ਨੇ ਕਿਹਾ ਕਿ ਉਸ ਨੇ ਜੰਮੂ ਵਿਚ ਭਾਰਤ-ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ ਪਾਰ ਤੋਂ ਘੁਸਪੈਠ ਕਰਨ ਦੀ ਕੋਸ਼ਿਸ਼ ਕਰ ਰਹੇ ਸੱਤ ਅੱਤਵਾਦੀਆਂ ਨੂੰ ਮਾਰ ਦਿੱਤਾ ਹੈ, ਅਤੇ ਇਕ ਰੇਂਜਰਸ ਚੌਕੀ ਨੂੰ ਵੀ ਤਬਾਹ ਕਰ ਦਿੱਤਾ ਹੈ। ਇਹ ਘਟਨਾ 8-9 ਮਈ ਦੀ ਵਿਚਕਾਰਲੀ ਰਾਤ ਨੂੰ ਸਾਂਬਾ ਸੈਕਟਰ ਵਿਚ ਵਾਪਰੀ ਜਦੋਂ ਨਿਗਰਾਨੀ ਗਰਿੱਡ ਦੁਆਰਾ ਅੱਤਵਾਦੀਆਂ ਦੇ ਇਕ ਵੱਡੇ ਸਮੂਹ ਦਾ ਪਤਾ ਲਗਾਇਆ ਗਿਆ। ਬੀ.ਐਸ.ਐਫ. ਦੇ ਬੁਲਾਰੇ ਨੇ ਕਿਹਾ ਕਿ ਇਸ ਘੁਸਪੈਠ ਦੀ ਕੋਸ਼ਿਸ਼ ਨੂੰ ਪਾਕਿਸਤਾਨ ਰੇਂਜਰਸ ਚੌਕੀ ਧੰਧਾਰ ਤੋਂ ਗੋਲੀਬਾਰੀ ਦੁਆਰਾ ਸਮਰਥਨ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਫੌਜਾਂ ਨੇ ਘੁਸਪੈਠ ਦੀ ਕੋਸ਼ਿਸ਼ ਨੂੰ ਅਸਫਲ ਕਰ ਦਿੱਤਾ ਤੇ ਘੱਟੋ-ਘੱਟ ਸੱਤ ਅੱਤਵਾਦੀਆਂ ਨੂੰ ਮਾਰ ਦਿੱਤਾ। ਉਨ੍ਹਾਂ ਵਲੋਂ ਉਕਤ ਚੌਕੀ ਦੇ ਵਿਨਾਸ਼ ਦੀ ਇਕ ਥਰਮਲ ਇਮੇਜਰ ਕਲਿੱਪ ਵੀ ਸਾਂਝੀ ਕੀਤੀ ਗਈ ਹੈ।