ਸਵਾਰੀਆਂ ਨਾਲ ਭਰਿਆ ਟੈਂਪੂ ਪਲਟਿਆ, ਕਈ ਜ਼ਖਮੀ

ਗੁਰੂਹਰਸਹਾਏ, 9 ਮਈ (ਕਪਿਲ ਕੰਧਾਰੀ)-ਸ਼ਹਿਰ ਦੀ ਗੁੱਦੜ ਢੰਡੀ ਰੋਡ ਤੇ ਫਿਰੋਜ਼ਪੁਰ ਤੋਂ ਗੁਰੂਹਰਸਹਾਏ ਵੱਲ ਆ ਰਿਹਾਂ ਟੈਂਪੂ ਦੇ ਅੱਗੇ ਦਰਖਤ ਡਿੱਗਣ ਨਾਲ ਟੈਂਪੂ ਦੇ ਪਲਟ ਜਾਨ ਕਾਰਨ ਉਸ ਵਿੱਚ ਸਵਾਰ ਕਈ ਸਵਾਰੀਆਂ ਦੇ ਜ਼ਖਮੀ ਹੋ ਜਾਣ ਦੀ ਖ਼ਬਰ ਪ੍ਰਾਪਤ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਫਿਰੋਜ਼ਪੁਰ ਤੋਂ ਗੁਰੂਹਰਸਹਾਏ ਵੱਲ ਨੂੰ ਆ ਰਿਹਾ ਟੈਂਪੂ ਗੁੱਦੜ ਢੰਡੀ ਸੜਕ ਤੇ ਕਿਸੇ ਪਿੰਡ ਦੇ ਕੋਲ ਜਦੋਂ ਪਹੁੰਚਿਆ ਤਾਂ ਅਚਾਨਕ ਟੈਂਪੂ ਅੱਗੇ ਦਰਖਤ ਆ ਡਿੱਗਿਆ ਤੇ ਜਿਸਦੇ ਚਲਦਿਆਂ ਟੈਂਪੂ ਦਾ ਸੰਤੁਲਨ ਵਿਗੜ ਗਿਆ ਟੈਂਪੂ ਪਲਟ ਗਿਆ ਅਤੇ ਉਸ ਵਿੱਚ ਸਵਾਰ ਸਵਾਰਿਆ ਜ਼ਖਮੀ ਹੋ ਗਈਆਂ ਇੱਥੇ ਦਸਣਾ ਬਣਦਾ ਹੈ ਕਿ ਅੱਜ ਸ਼ਾਮ ਨੂੰ ਬਾਰਿਸ਼ ਅਤੇ ਤੇਜ਼ ਹਵਾਵਾਂ ਚੱਲ ਰਹੀਆਂ ਹੋਣ ਕਰਕੇ ਸੜਕ ਤੇ ਜਾ ਰਹੇ ਟੈਂਪੂ ਅੱਗੇ ਦਰਖਤ ਟੁੱਟ ਕੇ ਡਿੱਗ ਪਿਆ ਤੇ ਟੈਪੂ ਪਲਟ ਗਿਆ ਟੈਂਪੂ ਪਲਟਨ ਨਾਲ ਉਸ ਵਿੱਚ ਸਵਾਰ 8 ਦੇ ਕਰੀਬ ਸਵਾਰੀਆਂ ਸਨ ਜਿਨ੍ਹਾਂ ਨੂੰ ਕਾਫੀ ਸੱਟਾਂ ਲੱਗੀਆਂ ਹਨ ਜਿਨ੍ਹਾਂ ਨੂੰ ਇਲਾਜ ਦੇ ਲਈ ਗੁਰੂ ਹਰ ਸਹਾਇ ਦੇ ਕਮਿਊਨਿਟੀ ਹੈਲਥ ਸੈਂਟਰ ਵਿਖੇ 108 ਐਬੂਲੈਂਸ ਰਾਹੀਂ ਲਿਆਂਦਾ ਗਿਆ ਕਮਿਊਨਿਟੀ ਹੈਲਥ ਸੈਂਟਰ ਵਿਖੇ ਕੋਈ ਵੀ ਡਾਕਟਰ ਡਿਊਟੀ ਤੇ ਮੌਜੂਦ ਨਾ ਹੋਣ ਕਰਕੇ ਉਹਨਾਂ ਨੂੰ ਇਲਾਜ ਦੇ ਲਈ ਫਰੀਦਕੋਟ ਦੇ ਸਰਕਾਰੀ ਮੈਡੀਕਲ ਕਾਲਜ ਚ ਤੇ ਹੋਰ ਵੱਖ ਵੱਖ ਸ਼ਹਿਰਾਂ ਦੇ ਹਸਪਤਾਲ ਚ ਰੈਫਰ ਕਰ ਦਿੱਤਾ ਗਿਆ