ਕਰਤਾਰਪੁਰ ਸਾਹਿਬ ਲਾਂਘਾ ਅਗਲੇ ਹੁਕਮਾਂ ਤੱਕ ਬੰਦ

ਡੇਰਾ ਬਾਬਾ ਨਾਨਕ, 9 ਮਈ (ਹੀਰਾ ਸਿੰਘ ਮਾਂਗਟ)-ਭਾਰਤ ਅਤੇ ਪਾਕਿਸਤਾਨ ਦੇ ਵਿਗੜੇ ਸੰਬੰਧਾਂ ਅਤੇ ਸਰਹੱਦਾਂ ਉਤੇ ਬਣੇ ਜੰਗ ਵਰਗੇ ਮਾਹੌਲ ਨੂੰ ਲੈ ਕੇ ਅੱਜ ਮਨਿਸਟਰੀ ਆਫ ਇੰਡੀਆ ਦੀ ਹੋਈ ਮੀਟਿੰਗ ਦੌਰਾਨ ਵੱਡਾ ਫੈਸਲਾ ਲੈਂਦਿਆਂ ਹੋਇਆਂ ਡੇਰਾ ਬਾਬਾ ਨਾਨਕ ਸਰਹੱਦ ਉਤੇ ਬਣਿਆ ਕਰਤਾਰਪੁਰ ਸਾਹਿਬ ਲਾਂਘਾ ਅਗਲੇ ਹੁਕਮਾਂ ਤੱਕ ਬੰਦ ਕਰ ਦਿੱਤਾ ਗਿਆ ਹੈ। ਪਹਿਲਗਾਮ ਹਮਲੇ ਬਦਲੇ ਵਿਚ ਆਪ੍ਰੇਸ਼ਨ ਸੰਧੂਰ ਤਹਿਤ ਜੰਗ ਦੇ ਹਾਲਾਤ ਨੂੰ ਵੇਖਦੇ ਹੋਏ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਨੂੰ 15 ਮਈ ਸਵੇਰ 5.30 ਤੱਕ ਅਗਲੇ ਹੁਕਮਾਂ ਲਈ ਮੁਕੰਮਲ ਬੰਦ ਕਰ ਦਿੱਤਾ ਗਿਆ ਹੈ। ਡਾਇਰੈਕਟਰ ਸ੍ਰੀ ਐਸ. ਕੇ. ਕਪਾਹੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 15 ਮਈ ਸਵੇਰ 5.30 ਵਜੇ ਤੱਕ ਅਗਲੇ ਹੁਕਮਾਂ ਤਕ ਸਾਰੀਆਂ ਉਡਾਣਾਂ ਰੱਦ ਕੀਤੀਆਂ ਗਈਆਂ ਹਨ।