ਉੱਤਰਾਖੰਡ : ਸ਼ਰਧਾਲੂਆਂ ਲਈ ਖੋਲ੍ਹੇ ਗਏ ਬਦਰੀਨਾਥ ਧਾਮ ਦੇ ਕਿਵਾੜ

ਚਮੋਲੀ (ਉੱਤਰਾਖੰਡ), 4 ਮਈ - ਬਦਰੀਨਾਥ ਧਾਮ ਦੇ ਕਿਵਾੜ ਅੱਜ ਸਵੇਰੇ ਫ਼ੌਜ ਦੇ ਬੈਂਡ ਦੀਆਂ ਸੁਰੀਲੀਆਂ ਧੁਨਾਂ ਅਤੇ ਸ਼ਰਧਾਲੂਆਂ ਦੁਆਰਾ ਜੈ ਬਦਰੀ ਵਿਸ਼ਾਲ ਦੇ ਜੈਕਾਰਿਆਂ ਨਾਲ ਖੋਲ੍ਹੇ ਗਏ।ਇਸ ਮੌਕੇ ਸ਼ਰਧਾਲੂਆਂ 'ਤੇ ਫੁੱਲਾਂ ਦੀ ਵਰਖਾ ਕੀਤੀ ਗਈ। ਇੱਥੇ ਭਾਰਤੀ ਫ਼ੌਜ ਦੇ ਗੜ੍ਹਵਾਲ ਰਾਈਫਲਜ਼ ਦੇ ਇਕ ਬੈਂਡ ਦੁਆਰਾ ਭਗਤੀ ਦੀਆਂ ਧੁਨਾਂ ਵਜਾਈਆਂ ਜਾ ਰਹੀਆਂ ਸਨ।