ਡੇਰਾ ਬਿਆਸ ਦੇ ਨਵੇਂ ਉੱਤਰਾਧਿਕਾਰੀ ਜਸਦੀਪ ਸਿੰਘ ਗਿੱਲ ਨੇ ਕੀਤਾ ਪਹਿਲਾ ਸਤਿਸੰਗ

ਬਿਆਸ, 4 ਮਈ (ਪਰਮਜੀਤ ਸਿੰਘ ਰੱਖੜਾ) - ਅੱਜ ਮਈ ਦੇ ਭੰਡਾਰਿਆਂ ਦੇ ਦੌਰਾਨ ਡੇਰਾ ਰਾਧਾ ਸੁਆਮੀ ਸਤਿਸੰਗ ਬਿਆਸ ਦੇ ਵਿਚ ਡੇਰਾ ਬਿਆਸ ਦੇ ਨਵੇਂ ਉੱਤਰਾਧਿਕਾਰੀ ਜਸਦੀਪ ਸਿੰਘ ਗਿੱਲ ਵਲੋਂ ਪਹਿਲਾ ਸਤਸੰਗ ਕੀਤਾ ਗਿਆ ਹੈ। ਇਸ ਮੌਕੇ ਡੇਰਾ ਬਿਆਸ ਦੇ ਪ੍ਰਮੁੱਖ ਬਾਬਾ ਗੁਰਿੰਦਰ ਸਿੰਘ ਢਿੱਲੋ ਵੀ ਸਟੇਜ 'ਤੇ ਉਨ੍ਹਾਂ ਦੇ ਨਾਲ ਬੈਠੇ ਹੋਏ ਨਜ਼ਰ ਆਏ। ਜ਼ਿਕਰਯੋਗ ਹੈ ਕਿ ਕਰੀਬ ਸਾਢੇ ਤਿੰਨ ਦਹਾਕਿਆਂ ਦੇ ਬਾਅਦ ਡੇਰਾ ਬਿਆਸ ਦੀ ਗੱਦੀ ਉੱਤੇ ਨਵ ਨਿਯੁਕਤ ਉੱਤਰਾਧਿਕਾਰੀ ਵਲੋਂ ਸਤਸੰਗ ਕੀਤਾ ਗਿਆ ਹੈ।