JALANDHAR WEATHER

ਭਾਰਤ ਵਿਚ ਰੁਕੇ ਲੋਕਾਂ ਲਈ ਪਾਕਿਸਤਾਨ ਨੇ ਆਪਣੀ ਵਾਹਗਾ ਸਰਹੱਦ ਖੋਲੀ

ਅਟਾਰੀ, (ਅੰਮ੍ਰਿਤਸਰ), 2 ਮਈ (ਰਾਜਿੰਦਰ ਸਿੰਘ ਰੂਬੀ, ਗੁਰਦੀਪ ਸਿੰਘ)- ਪਹਿਲਗਾਮ ਹਮਲੇ ਤੋਂ ਬਾਅਦ ਭਾਰਤ ਵਲੋਂ ਪਾਕਿਸਤਾਨ ਨਾਲ ਸਾਰੇ ਸੰਬੰਧ ਖਤਮ ਕੀਤੇ ਜਾਣ ਤੋਂ ਬਾਅਦ ਪਿਛਲੇ ਸਮੇਂ ਤੋਂ ਭਾਰਤ ਅੰਦਰ ਰੁਕੇ ਪਾਕਿਸਤਾਨੀ ਪਾਸਪੋਰਟ ਵਾਲੇ ਨਾਗਰਿਕਾਂ ’ਤੇ ਵੱਡਾ ਫੈਸਲਾ ਲੈਂਦਿਆਂ ਪਾਕਿਸਤਾਨ ਸਰਕਾਰ ਨੇ ਆਪਣੇ ਦੇਸ਼ ਦੀ ਵਾਹਗਾ ਸਰਹੱਦ ਨੂੰ ਆਉਣ ਵਾਲੇ ਦਿਨਾਂ ਲਈ ਖੋਲ੍ਹ ਦਿੱਤਾ ਗਿਆ ਹੈ। ਪਾਕਿਸਤਾਨ ਸਰਕਾਰ ਵਲੋਂ ਜਾਰੀ ਕੀਤੇ ਨੋਟੀਫਿਕੇਸ਼ਨ ਪ੍ਰੈਸ ਨੋਟ ਵਿਚ ਦੱਸਿਆ ਗਿਆ ਹੈ ਕਿ ਭਾਰਤ ਤੋਂ ਵਾਪਸ ਆਉਣ ਵਾਲੇ ਪਾਕਿਸਤਾਨੀ ਨਾਗਰਿਕਾਂ ਲਈ ਵਾਹਗਾ ਸਰਹੱਦ ਖੁੱਲ੍ਹੀ ਹੋਣ ਬਾਰੇ ਮੀਡੀਆ ਦੇ ਸਵਾਲਾਂ ਦੇ ਜਵਾਬ ਵਿਚ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਕਿਹਾ ਕਿ ਭਾਰਤ ਵਲੋਂ ਪਾਕਿਸਤਾਨੀ ਨਾਗਰਿਕਾਂ ਦੇ ਵੀਜ਼ੇ ਰੱਦ ਕਰਨਾ ਗੰਭੀਰ ਮਨੁੱਖੀ ਮੁੱਦੇ ਪੈਦਾ ਕਰ ਰਿਹਾ ਹੈ। ਜਿਨ੍ਹਾਂ ਵਿਚ ਕਈ ਮਰੀਜ਼, ਜਿਨ੍ਹਾਂ ਦੀ ਸਿਹਤ ਨਾਜ਼ੁਕ ਸੀ, ਆਪਣਾ ਇਲਾਜ ਪੂਰਾ ਕੀਤੇ ਬਿਨ੍ਹਾਂ ਵਾਪਸ ਪਾਕਿਸਤਾਨ ਆ ਗਏ। ਇਸ ਤੋਂ ਇਲਾਵਾ, ਅਜਿਹੀਆਂ ਰਿਪੋਰਟਾਂ ਵੀ ਹਨ, ਜਿੱਥੇ ਪਰਿਵਾਰ ਵੱਖ ਹੋ ਗਏ ਹਨ ਅਤੇ ਬੱਚੇ ਮਾਪਿਆਂ ਵਿਚੋਂ ਕਿਸੇ ਇਕ ਤੋਂ ਅਲੱਗ ਹੋ ਗਏ ਹਨ। ਵਾਹਗਾ-ਅਟਾਰੀ ਸਰਹੱਦ ਤੋਂ ਪਾਰ ਹੋਣ ਦੀ ਆਖਰੀ ਮਿਤੀ 30 ਅਪ੍ਰੈਲ 2025 ਸੀ। ਇਸ ਸੰਦਰਭ ਵਿਚ, ਸਾਨੂੰ ਮੀਡੀਆ ਰਿਪੋਰਟਾਂ ਬਾਰੇ ਪਤਾ ਹੈ ਕਿ ਕੁਝ ਪਾਕਿਸਤਾਨੀ ਨਾਗਰਿਕ ਅਟਾਰੀ ’ਤੇ ਫਸੇ ਹੋਏ ਹਨ। ਜੇਕਰ ਭਾਰਤੀ ਹਕੂਮਤ ਉਨ੍ਹਾਂ ਨੂੰ ਆਪਣੀ ਪਾਸੇ ਤੋਂ ਸਰਹੱਦ ਪਾਰ ਕਰਨ ਦੀ ਇਜਾਜ਼ਤ ਦਿੰਦੀ ਹੈ ਤਾਂ ਅਸੀਂ ਆਪਣੇ ਨਾਗਰਿਕਾਂ ਨੂੰ ਵਾਪਸ ਲੈਣ ਲਈ ਤਿਆਰ ਹਾਂ। ਵਾਹਗਾ ਸਰਹੱਦ ਭਵਿੱਖ ਵਿਚ ਵੀ ਪਾਕਿਸਤਾਨੀ ਨਾਗਰਿਕਾਂ ਲਈ ਆਉਣ ਵਾਲੇ ਦਿਨਾਂ ਤੱਕ ਖੁੱਲੀ ਰਹੇਗੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ