ਭਾਰਤ ਤੋਂ 20 ਪਾਕਿਸਤਾਨੀ ਹਿੰਦੂ ਵਤਨ ਪਰਤੇ


ਅਟਾਰੀ, (ਅੰਮ੍ਰਿਤਸਰ), 2 ਮਈ (ਰਾਜਿੰਦਰ ਸਿੰਘ ਰੁਬੀ, ਗੁਰਦੀਪ ਸਿੰਘ)- ਭਾਰਤ ਨੇ ਇਕ ਵਾਰ ਫਿਰ ਭਾਰਤ ਅੰਦਰ ਰੁਕੇ ਪਾਕਿਸਤਾਨੀ ਪਾਸਪੋਰਟ ਵਾਲੇ ਨਾਗਰਿਕਾਂ ਲਈ ਅਟਾਰੀ ਸਰਹੱਦ ਨੂੰ ਖੋਲ੍ਹ ਦਿੱਤਾ ਹੈ। ਕਿੰਨੇ ਦਿਨ ਲਈ ਭਾਰਤ ਤੋਂ ਪਾਕਿਸਤਾਨੀ ਨਾਗਰਿਕ ਆਪਣੇ ਵਤਨ ਮੁੜਨਗੇ ਇਸ ਬਾਰੇ ਅਜੇ ਕੁਝ ਪਤਾ ਨਹੀਂ ਲੱਗਾ। ਭਾਰਤ ਦੀ ਅਟਾਰੀ ਸਰਹੱਦ ’ਤੇ ਬੀਤੇ ਕੱਲ੍ਹ ਤੋਂ ਰੁਕੇ ਪਾਕਿਸਤਾਨ ਦੇ ਗੁਜਰਾਤ ਸਿੰਧ ਇਲਾਕੇ ਦੇ ਰਹਿਮਾਨ ਯਾਰ ਖਾਂ ਜ਼ਿਲ੍ਹੇ ਦੇ ਹਿੰਦੂ ਪਰਿਵਾਰਾਂ ਦੇ 20 ਮੈਂਬਰ, ਜਿਨ੍ਹਾਂ ਵਿਚ ਜ਼ਿਆਦਾ ਬੱਚੇ ਸਨ, ਨੂੰ ਅੱਜ ਭਾਰਤੀ ਇਮੀਗ੍ਰੇਸ਼ਨ ਵਲੋਂ ਕਾਰਵਾਈ ਪੂਰੀ ਕਰਦਿਆਂ ਪਾਕਿਸਤਾਨੀ ਪਾਸਪੋਰਟ ਵਾਲੇ ਨਾਗਰਿਕਾਂ ਨੂੰ ਭਾਰਤ ਤੋਂ ਪਾਕਿਸਤਾਨ ਜਾਣ ਦੀ ਅੱਜ ਫਿਰ ਇਜਾਜ਼ਤ ਦੇ ਦਿੱਤੀ ਗਈ ਹੈ।