ਬਟਾਲਾ 'ਚ ਕੱਪੜੇ ਦੀ ਦੁਕਾਨ ਦੇ ਬਾਹਰ ਚਲੀਆਂ ਗੋਲੀਆਂ
ਬਟਾਲਾ, 29 ਅਪ੍ਰੈਲ (ਸਤਿੰਦਰ ਸਿੰਘ)-ਬਟਾਲਾ ਸ਼ਹਿਰ ਦੇ ਜੱਸਾ ਸਿੰਘ ਹਾਲ ਦੇ ਨਜ਼ਦੀਕ ਇਕ ਕੱਪੜੇ ਦੀ ਦੁਕਾਨ ਦੇ ਬਾਹਰ ਦੋ ਮੋਟਰਸਾਈਕਲ ਸਵਾਰਾਂ ਵਲੋਂ ਦੇਰ ਰਾਤ ਗੋਲੀਆਂ ਚਲਾਈਆਂ ਗਈਆਂ। ਫੈਸ਼ਨ ਲੰਡਨ ਕੱਪੜਿਆਂ ਦੇ ਸ਼ੋਅ ਰੂਮ ਦੇ ਮਾਲਕ ਵਰਿੰਦਰ ਸਿੰਘ ਪੁੱਤਰ ਨਰਿੰਦਰ ਸਿੰਘ ਵਾਸੀ ਲੱਖੋਰਾਹ ਨੇ ਦੱਸਿਆ ਕਿ ਉਨ੍ਹਾਂ ਨੂੰ ਪਿਛਲੇ ਸਮੇਂ ਤੋਂ ਧਮਕੀਆਂ ਮਿਲ ਰਹੀਆਂ ਸਨ। ਅੱਜ ਸਪਲੈਂਡਰ ਮੋਟਰਸਾਈਕਲ ਸਵਾਰ ਦੋ ਨੌਜਵਾਨ ਦੁਕਾਨ ਦੇ ਬਾਹਰ 2 ਗੋਲੀਆਂ ਚਲਾ ਫ਼ਰਾਰ ਹੋ ਗਏ। ਉਧਰ ਇਸ ਘਟਨਾ ਦੀ ਪੋਸਟ ਪਾ ਕੇ ਧਰਮਾ ਸੰਧੂ ਨਾਂਅ ਦੇ ਵਿਅਕਤੀ ਨੇ ਜ਼ਿੰਮੇਵਾਰੀ ਲਈ ਹੈ ਅਤੇ ਪੁਲਿਸ ਨੂੰ ਇਸ ਨੂੰ ਸਿਕਿਉਰਟੀ ਨਾ ਦੇਣ ਦੀ ਚਿਤਾਵਨੀ ਦਿੱਤੀ ਹੈ ।