ਕਲਾਕਾਰ ਏਜਾਜ਼ ਖਾਨ ਦੀ ਪਤਨੀ ਛੇ ਮਹੀਨੇ ਬਾਅਦ ਜੇਲ੍ਹ ਤੋਂ ਰਿਹਾਅ

ਮੁੰਬਈ, 29 ਅਪ੍ਰੈਲ - ਪਿਛਲੇ ਸਾਲ 8 ਅਕਤੂਬਰ ਨੂੰ, ਕਲਾਕਾਰ ਏਜਾਜ਼ ਖ਼ਾਨ ਦੇ ਦਫ਼ਤਰ ਵਿਚ ਕੰਮ ਕਰਨ ਵਾਲੇ ਇਕ ਕਰਮਚਾਰੀ ਨੂੰ ਕਸਟਮ ਅਧਿਕਾਰੀਆਂ ਨੇ ਗ੍ਰਿਫ਼ਤਾਰ ਕੀਤਾ ਸੀ, ਜਿਸ ਵਿਚ ਇਹ ਖ਼ੁਲਾਸਾ ਹੋਇਆ ਸੀ ਕਿ ਉਸ ਵਿਅਕਤੀ ਨੇ ਕੋਰੀਅਰ ਸੇਵਾ ਰਾਹੀਂ ਵਿਦੇਸ਼ ਤੋਂ 100 ਗ੍ਰਾਮ ਭੰਗ ਮੰਗਵਾਈ ਸੀ। ਕਥਿਤ ਤੌਰ 'ਤੇ, ਜਾਂਚ ਦੌਰਾਨ, ਇਸ ਮਾਮਲੇ ਵਿਚ ਏਜਾਜ਼ ਖ਼ਾਨ ਦੀ ਵਿਦੇਸ਼ੀ ਪਤਨੀ ਫੈਲਨ ਗੁਲੀਵਾਲਾ ਦਾ ਨਾਂਅ ਵੀ ਸਾਹਮਣੇ ਆਇਆ, ਜਿਸ ਤੋਂ ਬਾਅਦ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਉਸ ਨੂੰ ਮੁੰਬਈ ਦੀ ਬਾਈਕੁਲਾ ਜੇਲ੍ਹ ਵਿਚ ਰੱਖਿਆ ਗਿਆ ਸੀ। ਛੇ ਮਹੀਨੇ ਦੀ ਸਜ਼ਾ ਪੂਰੀ ਕਰਨ ਤੋਂ ਬਾਅਦ, ਏਜਾਜ਼ ਖਾਨ ਦੀ ਪਤਨੀ ਨੂੰ ਜੇਲ੍ਹ ਤੋਂ ਰਿਹਾਅ ਕਰ ਦਿੱਤਾ ਗਿਆ ਹੈ।