ਰਾਏਪੁਰ ਖੁਰਦ ਦਾ ਨੌਜਵਾਨ ਜਗਸ਼ਰਨ ਸਿੰਘ ਬਣਿਆ ਕੈਨੇਡਾ 'ਚ ਐਮ.ਪੀ.

ਹਰਸਾ ਛੀਨਾ, 29 ਅਪ੍ਰੈਲ (ਕੜਿਆਲ)-ਕੈਨੇਡਾ ਵਿਖੇ ਹੋਈਆਂ ਸੰਸਦੀ ਚੋਣਾਂ ਦੇ ਅੱਜ ਐਲਾਨੇ ਨਤੀਜਿਆਂ ਵਿਚ ਪਿੰਡ ਰਾਏਪੁਰ ਖੁਰਦ ਦੇ ਵਾਸੀ ਰਹੇ ਨੌਜਵਾਨ ਜਗਸ਼ਰਨ ਸਿੰਘ ਮਾਹਲ ਵਲੋਂ ਅਟਮੈਂਟਨ ਸਾਊਥ ਈਸਟ ਹਲਕੇ ਵਿਚੋਂ ਵੱਡੀ ਜਿੱਤ ਦਰਜ ਕਰਦਿਆਂ ਪੰਜਾਬ ਅਤੇ ਆਪਣੇ ਪਿੰਡ ਦੇ ਨਾਮ ਨੂੰ ਵਿਸ਼ਵ ਪੱਧਰ ਉਤੇ ਰੌਸ਼ਨ ਕੀਤਾ। ਜ਼ਿਕਰਯੋਗ ਹੈ ਕਿ ਅੱਜ ਕੈਨੇਡਾ ਪਾਰਲੀਮੈਂਟ ਦੀਆਂ ਚੋਣਾਂ ਦੇ ਐਲਾਨੇ ਨਤੀਜਿਆਂ ਵਿਚ ਵੱਡੀ ਗਿਣਤੀ ਵਿਚ ਜਿਥੇ ਪੰਜਾਬੀਆਂ ਨੇ ਤਾਂ ਜਿੱਤ ਦਰਜ ਕੀਤੀ, ਉਥੇ ਹੀ ਸਿੱਖ ਧਰਮ ਨਾਲ ਸੰਬੰਧਿਤ ਵੱਡੀ ਗਿਣਤੀ ਵਿਚ ਉਮੀਦਵਾਰਾਂ ਨੇ ਐਮ.ਪੀ. ਬਣਨ ਦਾ ਮਾਣ ਹਾਸਿਲ ਕੀਤਾ ਹੈ।