ਮੇਰੇ ਦਿਲ ਵਿਚ ਪਹਿਲਗਾਮ ਅੱਤਵਾਦੀ ਹਮਲੇ ਦੀ ਡੂੰਘੀ ਪੀੜ - ਪ੍ਰਧਾਨ ਮੰਤਰੀ ਮੋਦੀ

ਨਵੀਂ ਦਿੱਲੀ, 27 ਅਪ੍ਰੈਲ - ਮਨ ਕੀ ਬਾਤ ਦੇ 121ਵੇਂ ਐਪੀਸੋਡ ਵਿਚ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਹਿੰਦੇ ਹਨ, "ਅੱਜ, ਜਦੋਂ ਮੈਂ ਤੁਹਾਡੇ ਨਾਲ ਆਪਣੇ ਦਿਲ ਦੀ ਗੱਲ ਕਰ ਰਿਹਾ ਹਾਂ, ਮੇਰੇ ਦਿਲ ਵਿਚ ਇਕ ਡੂੰਘੀ ਪੀੜ ਹੈ। 22 ਅਪ੍ਰੈਲ ਦੇ ਪਹਿਲਗਾਮ ਅੱਤਵਾਦੀ ਹਮਲੇ ਨੇ ਹਰ ਨਾਗਰਿਕ ਦਾ ਦਿਲ ਤੋੜ ਦਿੱਤਾ ਹੈ। ਹਰ ਕੋਈ ਪੀੜਤਾਂ ਦੇ ਪਰਿਵਾਰਾਂ ਪ੍ਰਤੀ ਡੂੰਘੀ ਹਮਦਰਦੀ ਮਹਿਸੂਸ ਕਰਦਾ ਹੈ... ਮੈਂ ਸਮਝਦਾ ਹਾਂ ਕਿ ਅੱਤਵਾਦੀ ਹਮਲੇ ਦੀਆਂ ਤਸਵੀਰਾਂ ਦੇਖ ਕੇ ਹਰ ਨਾਗਰਿਕ ਗੁੱਸੇ ਨਾਲ ਭੜਕ ਰਿਹਾ ਹੈ।"