“ਆਨਾ ਜ਼ਰੂਰੀ ਹੈ”: ਕਲਾਕਾਰ ਅਤੁਲ ਕੁਲਕਰਨੀ ਨੇ ਕਸ਼ਮੀਰ ਦਾ ਦੌਰਾ ਕਰਨ ਦੀ ਕੀਤੀ ਅਪੀਲ

ਮੁੰਬਈ , 27 ਅਪ੍ਰੈਲ - ਪਹਿਲਗਾਮ ਵਿਚ ਹੋਏ ਭਿਆਨਕ ਅੱਤਵਾਦੀ ਹਮਲੇ ਤੋਂ ਬਾਅਦ ਅਦਾਕਾਰ ਅਤੁਲ ਕੁਲਕਰਨੀ ਨੇ ਕਸ਼ਮੀਰ ਦਾ ਦੌਰਾ ਕੀਤਾ ਅਤੇ ਦੇਸ਼ ਦੇ ਲੋਕਾਂ ਨੂੰ ਕਸ਼ਮੀਰ ਦਾ ਦੌਰਾ ਕਰਨ ਅਤੇ ਇਸ ਖੇਤਰ ਦਾ ਸਮਰਥਨ ਕਰਨ ਦੀ ਅਪੀਲ ਵੀ ਕੀਤੀ ਹੈ। ‘ਬੈਂਡਿਸ਼ ਬੈਂਡਿਟਸ’ ਦੇ ਅਦਾਕਾਰ ਨੇ ਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਮੁੰਬਈ ਤੋਂ ਸ਼੍ਰੀਨਗਰ ਤੱਕ ਦੀ ਆਪਣੀ ਯਾਤਰਾ ਦੀਆਂ ਤਸਵੀਰਾਂ ਦੀ ਇਕ ਲੜੀ ਸਾਂਝੀ ਕੀਤੀ। ਉਸ ਨੇ ਖਾਲੀ ਫਲਾਈਟ ਸੀਟਾਂ ਅਤੇ ਆਪਣੇ ਬੋਰਡਿੰਗ ਪਾਸ ਦੀਆਂ ਤਸਵੀਰਾਂ ਪੋਸਟ ਕੀਤੀਆਂ। ਅਤੁਲ ਨੇ ਫਲਾਈਟ ਕਰੂ ਦੁਆਰਾ ਉਸ ਨੂੰ ਦਿੱਤਾ ਗਿਆ ਇਕ ਨੋਟ ਵੀ ਸਾਂਝਾ ਕੀਤਾ। ਤਸਵੀਰਾਂ ਦੇ ਨਾਲ, ਉਸ ਨੇ ਲਿਖਿਆ, “ਮੁੰਬਈ ਤੋਂ ਸ਼੍ਰੀਨਗਰ। ਕਰੂ ਕਹਿੰਦਾ ਹੈ ਕਿ ਉਹ ਭਰੇ ਹੋਏ ਸਨ। ਸਾਨੂੰ ਉਨ੍ਹਾਂ ਨੂੰ ਦੁਬਾਰਾ ਭਰਨ ਦੀ ਜ਼ਰੂਰਤ ਹੈ। ਚਲੀਏ ਜੀ, ਕਸ਼ਮੀਰ ਚਲੇਂ।”