ਕੈਨੇਡਾ ਦੇ ਵੈਨਕੂਵਰ ਵਿਚ ਸਟ੍ਰੀਟ ਫੈਸਟੀਵਲ ਵਿਚ ਗੱਡੀ ਵੱਜਣ ਕਾਰਨ 9 ਲੋਕਾਂ ਦੀ ਮੌਤ

ਓਟਾਵਾ , 27 ਅਪ੍ਰੈਲ - ਕੈਨੇਡਾ ਦੇ ਸ਼ਹਿਰ ਵੈਨਕੂਵਰ ਵਿਚ ਇਕ ਫਿਲੀਪੀਨੋ ਵਿਰਾਸਤੀ ਤਿਉਹਾਰ ਦੌਰਾਨ ਇਕ ਵਿਅਕਤੀ ਨੇ ਭੀੜ 'ਤੇ ਗੱਡੀ ਚੜ੍ਹਾ ਦਿੱਤੀ ਜਿਸ ਕਾਰਨ ਘੱਟੋ-ਘੱਟ 9 ਲੋਕਾਂ ਦੀ ਮੌਤ ਹੋ ਗਈ ਅਤੇ ਇਕ ਅਣਪਛਾਤਾ ਵਿਅਕਤੀ ਜ਼ਖ਼ਮੀ ਹੋ ਗਿਆ। ਵੈਨਕੂਵਰ ਪੁਲਿਸ ਵਿਭਾਗ ਨੇ ਇਕ ਸੋਸ਼ਲ ਮੀਡੀਆ ਪੋਸਟ ਵਿਚ ਕਿਹਾ ਕਿ ਇਕ ਵਾਹਨ ਗਲੀ ਵਿਚ ਦਾਖ਼ਲ ਹੋਇਆ ਅਤੇ ਲਾਪੂ-ਲਾਪੂ ਦਿਵਸ ਤਿਉਹਾਰ ਵਿਚ ਸ਼ਾਮਿਲ ਲੋਕਾਂ ਨੂੰ ਦਰੜ ਦਿੱਤਾ । ਕਈ ਹੋਰ ਲੋਕ ਜ਼ਖ਼ਮੀ ਹੋਏ ਹਨ ਪਰ ਜ਼ਖਮੀਆਂ ਦੀ ਸਹੀ ਗਿਣਤੀ ਤੁਰੰਤ ਉਪਲਬਧ ਨਹੀਂ ਹੈ। ਪੁਲਿਸ ਨੇ ਕਿਹਾ ਕਿ ਵੈਨਕੂਵਰ ਦੇ ਇਕ 30 ਸਾਲਾ ਵਿਅਕਤੀ ਨੂੰ ਮੌਕੇ 'ਤੇ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਵਿਭਾਗ ਦਾ ਮੇਜਰ ਕ੍ਰਾਈਮ ਸੈਕਸ਼ਨ ਜਾਂਚ ਦੀ ਨਿਗਰਾਨੀ ਕਰ ਰਿਹਾ ਹੈ। ਪੁਲਿਸ ਵਿਭਾਗ ਨੇ ਐਤਵਾਰ ਸਵੇਰੇ ਪੋਸਟ ਕੀਤਾ, "ਇਸ ਸਮੇਂ, ਸਾਨੂੰ ਵਿਸ਼ਵਾਸ ਹੈ ਕਿ ਇਹ ਘਟਨਾ ਅੱਤਵਾਦ ਦੀ ਕਾਰਵਾਈ ਨਹੀਂ ਸੀ।"