ਫੈਕਟਰੀ ਦੀ ਗੈਸ ਲੀਕ ਹੋਣ ਕਾਰਨ ਇਕ ਵਿਆਕਤੀ ਦੀ ਮੌਤ, ਤਿੰਨ ਜ਼ਖ਼ਮੀ

ਬਰਨਾਲਾ/ ਰੂੜੇਕੇ ਕਲਾਂ, 27 ਅਪ੍ਰੈਲ (ਗੁਰਪ੍ਰੀਤ ਸਿੰਘ ਕਾਹਨੇਕੇ)-ਇਲਾਕੇ ‘ਚ ਸਥਿੱਤ ਇਕ ਫੈਕਟਰੀ ’ਚ ਗੈਸ ਲੀਕ ਹੋਣ ਕਾਰਨ ਹੋਏ ਹਾਦਸੇ ’ਚ ਇਕ ਵਿਆਕਤੀ ਦੀ ਮੌਤ ਹੋ ਗਈ ਤਿੰਨ ਵਿਆਕਤੀ ਹਾਦਸਾ ਗ੍ਰਸਤ ਹੋ ਗਏ ਹਨ। ਡੀ.ਐਸ.ਪੀ. ਸਤਵੀਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜ਼ਿਲ੍ਹਾ ਬਰਨਾਲਾ ’ਚ ਸਥਿੱਤ ਫੈਕਟਰੀ ’ਚ ਗੈਸ ਲੀਕ ਹੋਣ ਕਾਰਨ ਹਾਦਸਾ ਹੋ ਗਿਆ ਹੈ। ਜਿਸ ਵਿਚ ਕਿ ਅਨਮੋਲ ਛਿਪਾ ਵਾਸੀ ਫੂਲਕਾ ਹਰਿਆਣਾ ਦੀ ਮੌਤ ਹੋ ਗਈ ਹੈ। ਤਿੰਨ ਵਿਆਕਤੀ ਯੂਰਮ ਖੰਨਾ ਵਾਸੀ ਹਿਸਾਰ, ਵਿਕਾਸ ਸ਼ਰਮਾ ਵਾਸੀ ਮੌਜਗੜ੍ਹ ਖੁੱਡੀਆਂ ਜ਼ਿਲ੍ਹਾ ਫਾਜਿਲਕਾ, ਲਭਪ੍ਰੀਤ ਸਿੰਘ ਫ ਹਾਦਸੇ ’ਚ ਪੀੜਤ ਹਨ। ਜਿਨ੍ਹਾਂ ਦਾ ਬਰਨਾਲਾ ਦੇ ਇਕ ਪ੍ਰਾਈਵੇਟ ਹਸਪਤਾਲ ਵਿਖੇ ਇਲਾਜ ਚੱਲ ਰਿਹਾ ਹੈ। ਇਕ ਵਿਅਕਤੀ ਨੂੰ ਇਲਾਜ ਲਈ ਲੁਧਿਆਣਾ ਰੈਫਰ ਕਰ ਦਿੱਤਾ ਹੈ।