ਨਿਊਜ਼ੀਲੈਂਡ ਦੇ ਸ਼ਹਿਰ ਰੋਟੋਰੂਆ ’ਚ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ਵਿਚ ਮੌਤ
ਆਕਲੈਂਡ 26 ਅਪ੍ਰੈਲ (ਹਰਮਨਪ੍ਰੀਤ ਸਿੰਘ ਗੋਲੀਆ) - ਆਕਲੈਂਡ ਤੋਂ ਕਰੀਬ 250 ਕਿਲੋਮੀਟਰ ਦੂਰ ਇਕ ਟੂਰਿਸਟ ਸ਼ਹਿਰ ਵਜੋਂ ਜਾਣੇ ਜਾਂਦੇ ਸ਼ਹਿਰ ਰੋਟੋਰੂਆ ਵਿਖੇ ਇਕ ਪੰਜਾਬੀ ਨੌਜਵਾਨ ਦੇ ਸੜਕ ਹਾਦਸੇ ਵਿਚ ਮਾਰੇ ਜਾਣ ਦੀ ਖਬਰ ਹੈ। ਜਾਣਕਾਰੀ ਅਨੁਸਾਰ ਨੌਜਵਾਨ ਆਪਣੇ ਰੋਂਦੇ ਜੁਆਕ ਨੂੰ ਚੁੱਪ ਕਰਵਾਉਣ ਲਈ ਮਾਰਕੀਟ ਲੈ ਕੇ ਜਾ ਰਿਹਾ ਸੀ, ਘਰ ਤੋਂ ਥੋੜੀ ਦੂਰ ਹੀ ਟੀ-ਇੰਟਰਸੈਕਸ਼ਨ ’ਤੇ ਉਸ ਦੀ ਗੱਡੀ ਵਿਚ ਇਕ ਕਾਰ ਆ ਵੱਜੀ, ਜਿਸ ਵਿਚ ਪੰਜਾਬੀ ਨੌਜਵਾਨ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਤੇ ਉਸ ਦੀ ਮੌਤ ਹੋ ਗਈ। ਬੱਚੇ ਨੂੰ ਵੀ ਹਾਦਸੇ ਵਿਚ ਸੱਟਾਂ ਵੱਜੀਆਂ ਦੱਸੀਆਂ ਜਾ ਰਹੀਆਂ ਹਨ। ਹਾਦਸੇ ਨੂੰ ਅੰਜਾਮ ਦੇਣ ਵਾਲਾ ਡਰਾਈਵਰ ਮੌਕੇ ’ਤੋਂ ਫ਼ਰਾਰ ਹੈ। ਮੀਡੀਆ ਰਿਪੋਰਟ ਮੁਤਾਬਿਕ ਮ੍ਰਿਤਕ ਨੌਜਵਾਨ ਦੀ ਸ਼ਨਾਖਤ ਸ਼ੁਭਕਰਮਨ ਸਿੰਘ ਵਜੋਂ ਹੋਈ ਹੈ। ਇਸ ਹਾਦਸੇ ਖ਼ਬਰ ਤੋਂ ਬਾਅਦ ਸਮੂਹ ਭਾਈਚਾਰੇ ਵਿਚ ਸੋਗ ਦੀ ਲਹਿਰ ਹੈ।