JALANDHAR WEATHER

ਕੌਮਾਂਤਰੀ ਅਟਾਰੀ ਸਰਹੱਦ 'ਤੇ ਰੀਟਰੀਟ ਸੈਰਾਮਨੀ ਦੇਖਣ ਦੂਜੇ ਦਿਨ ਵੀ ਪੁੱਜੇ ਘੱਟ ਸੈਲਾਨੀ

ਅਟਾਰੀ, (ਅੰਮ੍ਰਿਤਸਰ) 25 ਅਪ੍ਰੈਲ (ਗੁਰਦੀਪ ਸਿੰਘ ਅਟਾਰੀ /ਰਾਜਿੰਦਰ ਸਿੰਘ ਰੂਬੀ)-ਭਾਰਤ-ਪਾਕਿਸਤਾਨ ਦੋਵਾਂ ਗੁਆਂਢੀ ਦੇਸ਼ਾਂ ਦੀਆਂ ਸਰਹੱਦੀ ਫੌਜਾਂ ਦੀ ਅਟਾਰੀ-ਵਾਹਗਾ ਸਰਹੱਦ ਉਤੇ ਹੋ ਰਹੀ ਰੀਟਰੀਟ ਸੈਰਾਮਨੀ ਦੇਖਣ ਲਈ ਦੂਸਰੇ ਦਿਨ ਵੀ ਬਹੁਤ ਹੀ ਘੱਟ ਸੈਲਾਨੀ ਪਹੁੰਚੇ ਹਨ। ਕੌਮਾਂਤਰੀ ਅਟਾਰੀ-ਲਾਹੌਰ ਹਾਈਵੇ ਉਤੇ ਸੈਲਾਨੀਆਂ ਦੀ ਰੌਣਕ ਰਹਿੰਦੀ ਸੀ ਪਰ ਸੜਕਾਂ ਖਾਲੀ ਦਿਖਾਈ ਦਿੱਤੀਆਂ। ਪਹਿਲਗਾਮ ਹਮਲੇ ਤੋਂ ਬਾਅਦ ਭਾਰਤ ਵਲੋਂ ਪਾਕਿਸਤਾਨ ਨਾਲ ਸਬੰਧ ਤੋੜ ਦਿੱਤੇ ਗਏ ਹਨ ਤਾਂ ਹੀ ਯਾਤਰੀ ਝੰਡੇ ਦੀ ਰਸਮ ਦੇਖਣ ਲਈ ਬਹੁਤ ਘੱਟ ਆ ਰਹੇ ਹਨ। ਸੈਲਾਨੀਆਂ ਨਾਲ ਖਚਾਖੱਚ ਭਰੀ ਰਹਿਣ ਵਾਲੀ ਦਰਸ਼ਕ ਗੈਲਰੀ ਵਿਚ ਵੀ ਯਾਤਰੀ ਘੱਟ ਹੀ ਦਿਖਾਈ ਦਿੱਤੇ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ