ਹਲਕੇ ਵਿਚ ਨਹੀਂ ਲਿਆ ਜਾ ਸਕਦਾ ਨਿਸ਼ੀਕਾਂਤ ਦੂਬੇ ਦੇ ਸੁਪਰੀਮ ਕੋਰਟ 'ਤੇ ਦਿੱਤੇ ਬਿਆਨ ਨੂੰ - ਵੇਣੂਗੋਪਾਲ

ਨਵੀਂ ਦਿੱਲੀ, 20 ਅਪ੍ਰੈਲ - ਭਾਜਪਾ ਸੰਸਦ ਮੈਂਬਰ ਨਿਸ਼ੀਕਾਂਤ ਦੂਬੇ ਦੇ ਸੁਪਰੀਮ ਕੋਰਟ 'ਤੇ ਦਿੱਤੇ ਬਿਆਨ 'ਤੇ ਕਾਂਗਰਸ ਦੇ ਜਨਰਲ ਸਕੱਤਰ ਕੇ.ਸੀ. ਵੇਣੂਗੋਪਾਲ ਕਹਿੰਦੇ ਹਨ, "ਇਹ ਅਦਾਲਤ ਦੀ ਬੇਅਦਬੀ, ਸੰਵਿਧਾਨ ਦੀ ਉਲੰਘਣਾ ਦਾ ਸਪੱਸ਼ਟ ਮਾਮਲਾ ਹੈ... ਇਸ ਨੂੰ ਹਲਕੇ ਵਿਚ ਨਹੀਂ ਲਿਆ ਜਾ ਸਕਦਾ। ਸੰਸਦ ਦੇ ਇਕ ਮੈਂਬਰ ਵਲੋਂ ਭਾਰਤ ਦੇ ਚੀਫ਼ ਜਸਟਿਸ 'ਤੇ ਇਕ ਗੰਭੀਰ ਦੋਸ਼ ਲਗਾਇਆ ਗਿਆ ਹੈ... ਇਹ ਨਿਆਂਪਾਲਿਕਾ 'ਤੇ ਇਕ ਗੰਭੀਰ ਸਿੱਧਾ ਹਮਲਾ ਹੈ... ਸਪੀਕਰ ਅਤੇ ਅਦਾਲਤ ਨੂੰ ਕਾਰਵਾਈ ਕਰਨੀ ਚਾਹੀਦੀ ਹੈ... ਉਹ ਨਿਆਂਪਾਲਿਕਾ ਨੂੰ ਧਮਕਾਉਣ ਦੀ ਕੋਸ਼ਿਸ਼ ਕਰ ਰਹੇ ਹਨ... ਇਹ ਲੋਕਤੰਤਰ ਵਿਰੁੱਧ ਸਭ ਤੋਂ ਖਤਰਨਾਕ ਕਾਰਵਾਈ ਹੈ..."।