ਮਾਇਆਵਤੀ ਨੇ ਭਤੀਜੇ ਆਕਾਸ਼ ਆਨੰਦ ਨੂੰ ਬਸਪਾ 'ਚ ਮੁੜ ਕੀਤਾ ਸ਼ਾਮਿਲ

ਲਖਨਊ , 13 ਅਪ੍ਰੈਲ - ਬਹੁਜਨ ਸਮਾਜ ਪਾਰਟੀ ਦੀ ਮੁਖੀ ਮਾਇਆਵਤੀ ਨੇ ਆਪਣੇ ਭਤੀਜੇ ਆਕਾਸ਼ ਆਨੰਦ ਦੀ ਪਾਰਟੀ ਵਿਚ ਵਾਪਸੀ ਦਾ ਐਲਾਨ ਕੀਤਾ। ਮਾਇਆਵਤੀ ਨੇ ਟਵੀਟ ਕਰਦਿਆਂ ਕਿਹਾ ਕਿ ਮੈਂ ਹੁਣ ਸਿਹਤਮੰਦ ਹਾਂ ਅਤੇ ਜਿੰਨਾ ਚਿਰ ਮੈਂ ਸਿਹਤਮੰਦ ਹਾਂ, ਮੈਂ ਕਾਂਸ਼ੀ ਰਾਮ ਜੀ ਵਾਂਗ ਪੂਰੀ ਲਗਨ ਅਤੇ ਵਚਨਬੱਧਤਾ ਨਾਲ ਪਾਰਟੀ ਅਤੇ ਅੰਦੋਲਨ ਲਈ ਕੰਮ ਕਰਦੀ ਰਹਾਂਗੀ।