ਮੁਹਾਲੀ ਦੇ ਸਾਈਬਰ ਕ੍ਰਾਈਮ ਥਾਣੇ ਪੁੱਜੇ ਪ੍ਰਤਾਪ ਸਿੰਘ ਬਾਜਵਾ

ਚੰਡੀਗੜ੍ਹ, 15 ਅਪ੍ਰੈਲ- ਬੰਬਾਂ ਵਾਲੇ ਦਿੱਤੇ ਬਿਆਨ ਸੰਬੰਧੀ ਸਾਈਬਰ ਕ੍ਰਾਈਮ ਵਲੋਂ ਭੇਜੇ ਗਏ ਸੰਮਨਾਂ ਦਾ ਜਵਾਬ ਦੇਣ ਲਈ ਪ੍ਰਤਾਪ ਸਿੰਘ ਬਾਜਵਾ ਸਾਈਬਰ ਕ੍ਰਾਈਮ ਥਾਣੇ ਪੁੱਜ ਗਏ ਹਨ। ਉਨ੍ਹਾਂ ਦੇ ਨਾਲ ਰਾਜਾ ਵੜਿੰਗ, ਸੁਖਜਿੰਦਰ ਸਿੰਘ ਰੰਧਾਵਾ ਤੇ ਹੋਰ ਕਾਂਗਰਸੀ ਆਗੂ ਵੀ ਇਥੇ ਪੁੱਜੇ ਪਰ ਪੁਲਿਸ ਨੇ ਇਨ੍ਹਾਂ ਸਾਰੇ ਹੀ ਆਗੂਆਂ ਨੂੰ ਬਾਹਰ ਦੀ ਰੋਕ ਲਿਆ ਹੈ ਤੇ ਸਿਰਫ਼ ਪ੍ਰਤਾਪ ਸਿੰਘ ਬਾਜਵਾ ਤੇ ਉਨ੍ਹਾਂ ਦੇ ਵਕੀਲਾਂ ਨੂੰ ਹੀ ਅੰਦਰ ਦਾਖ਼ਲ ਹੋਣ ਦੀ ਇਜਾਜ਼ਤ ਦਿੱਤੀ ਹੈ। ਇਸ ਤੋਂ ਬਾਅਦ ਹੋਰਨਾਂ ਆਗੂਆਂ ਨੇ ਥਾਣੇ ਦੇ ਬਾਹਰ ਧਰਨਾ ਲਗਾ ਦਿੱਤਾ ਹੈ।