JALANDHAR WEATHER

ਮੇਰੇ ’ਤੇ ਲਗਾਏ ਗਏ ਦੋਸ਼ ਸਿਆਸੀ ਬਦਲਾਖ਼ੋਰੀ ਤੋਂ ਇਲਾਵਾ ਕੁਝ ਨਹੀਂ- ਰਾਬਰਟ ਵਾਡਰਾ

ਨਵੀਂ ਦਿੱਲੀ, 15 ਅਪ੍ਰੈਲ- ਇਨਫੋਰਸਮੈਂਟ ਡਾਇਰੈਕਟੋਰੇਟ ਨੇ ਅੱਜ ਕਾਰੋਬਾਰੀ ਅਤੇ ਕਾਂਗਰਸ ਨੇਤਾ ਪ੍ਰਿਅੰਕਾ ਗਾਂਧੀ ਦੇ ਪਤੀ ਰਾਬਰਟ ਵਾਡਰਾ ਤੋਂ ਹਰਿਆਣਾ ਦੇ ਇਕ ਜ਼ਮੀਨ ਸੌਦੇ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ਵਿਚ ਪੁੱਛਗਿੱਛ ਕੀਤੀ। ਹਾਲਾਂਕਿ, ਵਾਡਰਾ ਨੇ ਏਜੰਸੀ ਦੇ ਸੰਮਨਾਂ ਨੂੰ ਰਾਜਨੀਤਿਕ ਬਦਲਾਖੋਰੀ ਦੱਸਿਆ। ਉਨ੍ਹਾਂ ਨੇ ਕਿਹਾ ਕਿ ਉਹ ਪਹਿਲਾਂ ਹੀ ਪੁੱਛਗਿੱਛ ਦੌਰਾਨ ਈ.ਡੀ. ਨਾਲ ਕਈ ਘੰਟੇ ਬਿਤਾ ਚੁੱਕੇ ਹਨ, ਹਜ਼ਾਰਾਂ ਪੰਨੇ ਸਾਂਝੇ ਕਰ ਚੁੱਕੇ ਹਨ, ਪਰ ਫਿਰ ਵੀ ਏਜੰਸੀ ਮੇਰੇ ਖਿਲਾਫ਼ ਕੇਸ ਦੀ ਪੈਰਵੀ ਕਰ ਰਹੀ ਹੈ। ਮੈਂ ਨਾ ਤਾਂ ਕਿਸੇ ਦਬਾਅ ਅੱਗੇ ਝੁਕਾਂਗਾ ਅਤੇ ਨਾ ਹੀ ਕਿਸੇ ਤੋਂ ਡਰਾਂਗਾ। 56 ਸਾਲਾ ਰਾਬਰਟ ਵਾਡਰਾ ਕੇਂਦਰੀ ਦਿੱਲੀ ਦੇ ਸੁਜਾਨ ਸਿੰਘ ਪਾਰਕ ਸਥਿਤ ਆਪਣੇ ਘਰ ਤੋਂ ਏ.ਪੀ.ਜੇ. ਅਬਦੁਲ ਕਲਾਮ ਰੋਡ ’ਤੇ ਸਥਿਤ ਈ.ਡੀ. ਹੈੱਡਕੁਆਰਟਰ ਤੱਕ ਦੋ ਕਿਲੋਮੀਟਰ ਪੈਦਲ ਚੱਲੇ। ਈ.ਡੀ. ਦਫ਼ਤਰ ਦੇ ਬਾਹਰ ਪੱਤਰਕਾਰਾਂ ਨਾਲ ਗੱਲ ਕਰਦਿਆਂ ਉਨ੍ਹਾਂ ਦੋਸ਼ ਲਾਇਆ ਕਿ ਇਹ ਸਿਆਸੀ ਬਦਲਾਖੋਰੀ ਤੋਂ ਇਲਾਵਾ ਕੁਝ ਨਹੀਂ ਹੈ ਤੇ ਜਦੋਂ ਵੀ ਮੈਂ ਘੱਟ ਗਿਣਤੀਆਂ ਲਈ ਬੋਲਦਾ ਹਾਂ ਤਾਂ ਉਹ ਮੈਨੂੰ ਰੋਕਣ ਦੀ ਕੋਸ਼ਿਸ਼ ਕਰਦੇ ਹਨ, ਸਾਨੂੰ ਕੁਚਲਣ ਦੀ ਕੋਸ਼ਿਸ਼ ਕਰਦੇ ਹਨ। ਉਨ੍ਹਾਂ ਨੇ ਸੰਸਦ ਵਿਚ ਰਾਹੁਲ ਨੂੰ ਰੋਕਣ ਦੀ ਵੀ ਕੋਸ਼ਿਸ਼ ਕੀਤੀ। ਇਹ ਏਜੰਸੀਆਂ ਦੀ ਦੁਰਵਰਤੋਂ ਹੈ ਅਤੇ ਇਹ ਰਾਜਨੀਤਿਕ ਬਦਲਾਖੋਰੀ ਹੈ। ਮੈਂ ਪਹਿਲਾਂ ਵਾਂਗ ਹੀ ਉਨ੍ਹਾਂ ਸਾਥ ਦੇਵਾਂਗਾ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ