ਫ਼ਿਲਮ ‘ਕੇਸਰੀ ਚੈਪਟਰ-2’ ਦੀ ਸਟਾਰ ਕਾਸਟ ਵਲੋਂ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨਾਲ ਮੁਲਾਕਾਤ




ਨਵੀਂ ਦਿੱਲੀ, 15 ਅਪ੍ਰੈਲ- ਫ਼ਿਲਮ ‘ਕੇਸਰੀ ਚੈਪਟਰ-2’ ਦੀ ਸਟਾਰ ਕਾਸਟ ਅਕਸ਼ੇ ਕੁਮਾਰ ਤੇ ਆਰ. ਮਾਧਵਨ ਸਮੇਤ ਬਾਕੀ ਟੀਮ ਵਲੋਂ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨਾਲ ਮੁਲਾਕਾਤ ਕੀਤੀ ਗਈ। ਇਸ ਮੌਕੇ ਹਰਦੀਪ ਸਿੰਘ ਪੁਰੀ ਨੇ ਟਵੀਟ ਕਰ ਕਿਹਾ ਕਿ ਮੈਂ ਤੇ ਲਕਸ਼ਮੀ ਇਸ ਫ਼ਿਲਮ ਦੇ ਪ੍ਰਤਿਭਾਸ਼ਾਲੀ ਕਲਾਕਾਰਾਂ ਦੀ ਮੇਜ਼ਬਾਨੀ ਕਰਕੇ ਖ਼ੁਸ਼ ਹਾਂ। ਦੱਸ ਦੇਈਏ ਕਿ ਇਹ ਫ਼ਿਲਮ 18 ਅਪ੍ਰੈਲ ਨੂੰ ਸਿਨੇਮਾਘਰਾਂ ਵਿਚ ਰਿਲੀਜ਼ ਹੋਣ ਜਾ ਰਹੀ ਹੈ। ਇਸ ਵਿਚ ਅਕਸ਼ੇ ਕੁਮਾਰ ਨੇ ਇਕ ਵਕੀਲ, ਸੀ.ਸ਼ੰਕਰਨ ਦੀ ਭੂਮਿਕਾ ਨਿਭਾਈ ਹੈ ਤੇ ਉਨ੍ਹਾਂ ਦੇ ਵਿਰੋਧ ਵਿਚ ਅਦਾਕਾਰ ਆਰ. ਮਾਧਵਨ ਨੇ ਬਾਖ਼ੂਬੀ ਅਦਾਕਾਰੀ ਕੀਤੀ ਹੈ।