JALANDHAR WEATHER

ਮੈਂ ਧੰਨਵਾਦੀ ਹਾਂ ਕਿ ਪ੍ਰਧਾਨ ਮੰਤਰੀ ਸਾਡੀ ਫ਼ਿਲਮ ਬਾਰੇ ਜਾਣਦੇ ਹਨ- ਅਕਸ਼ੇ ਕੁਮਾਰ

ਨਵੀਂ ਦਿੱਲੀ, 15 ਅਪ੍ਰੈਲ- ਆਪਣੀ ਫ਼ਿਲਮ, ਕੇਸਰੀ ਚੈਪਟਰ 2- ਦ ਅਨਟੋਲਡ ਸਟੋਰੀ ਆਫ਼ ਜਲ੍ਹਿਆਂਵਾਲਾ ਦੀ ਸਕ੍ਰੀਨਿੰਗ ’ਤੇ, ਅਦਾਕਾਰ ਅਕਸ਼ੈ ਕੁਮਾਰ ਨੇ ਕਿਹਾ ਕਿ ਅਸੀਂ ਸਰ ਹਰਦੀਪ ਸਿੰਘ ਪੁਰੀ ਦੇ ਸਾਡੀ ਫਿਲਮ ਦੀ ਸਕ੍ਰੀਨਿੰਗ ਦਾ ਆਯੋਜਨ ਅਤੇ ਮੇਜ਼ਬਾਨੀ ਕਰਨ ਲਈ ਬਹੁਤ ਧੰਨਵਾਦੀ ਹਾਂ। ਉਨ੍ਹਾਂ ਕਿਹਾ ਕਿ ਮੈਨੂੰ ਉਮੀਦ ਹੈ ਕਿ ਲੋਕ ਫ਼ਿਲਮ ਨੂੰ ਪਸੰਦ ਕਰਨਗੇ... ਮੈਂ ਧੰਨਵਾਦੀ ਅਤੇ ਖੁਸ਼ ਹਾਂ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਫਿਲਮ ਬਾਰੇ ਜਾਣਦੇ ਹਨ ਅਤੇ ਇਸ ਨੂੰ ਸਵੀਕਾਰ ਕਰਦੇ ਹਨ। ਇਹ ਉਨ੍ਹਾਂ ਦੀ ਬਹੁਤ ਦਿਆਲਤਾ ਹੈ। ਉਨ੍ਹਾਂ ਅੱਗੇ ਕਿਹਾ ਕਿ ਮੈਨੂੰ ਸਿਰਫ਼ ਇਹ ਪਤਾ ਸੀ ਕਿ ਜਲ੍ਹਿਆਂਵਾਲਾ ਬਾਗ ਵਿਚ ਕੀ ਹੋਇਆ ਸੀ, ਜਿੰਨਾ ਕਿ ਮੇਰੀਆਂ ਇਤਿਹਾਸ ਦੀਆਂ ਪਾਠ ਪੁਸਤਕਾਂ ਵਿਚ ਜ਼ਿਕਰ ਕੀਤਾ ਗਿਆ ਸੀ। ਮੈਨੂੰ ਨਹੀਂ ਪਤਾ ਸੀ ਕਿ ਬਾਅਦ ਵਿਚ ਕੀ ਹੋਇਆ... ਮੈਂ ਉਮੀਦ ਕਰਦਾ ਹਾਂ ਅਤੇ ਪ੍ਰਾਰਥਨਾ ਕਰਦਾ ਹਾਂ ਕਿ ਬ੍ਰਿਟਿਸ਼ ਸਰਕਾਰ ਫਿਲਮ ਦੇਖੇ ਅਤੇ ਉਨ੍ਹਾਂ ਨੂੰ ਪਤਾ ਲੱਗੇ ਕਿ ਕੀ ਗਲਤ ਹੋਇਆ।

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ