ਭਾਰਤੀ ਫੌਜ ਨੇ ਜੰਮੂ ਵਿਚ ਕੰਟਰੋਲ ਰੇਖਾ 'ਤੇ ਸਵਦੇਸ਼ੀ ਐਂਟੀ-ਡਰੋਨ ਸਿਸਟਮ ਦੀ ਵਰਤੋਂ ਕਰਦੇ ਹੋਏ ਪਾਕਿਸਤਾਨੀ ਡਰੋਨ ਨੂੰ ਕੀਤਾ ਢੇਰ

ਨਵੀਂ ਦਿੱਲੀ, 13 ਅਪ੍ਰੈਲ: ਭਾਰਤੀ ਫੌਜ ਨੇ ਹਾਲ ਹੀ ਵਿਚ ਸਵਦੇਸ਼ੀ ਤੌਰ 'ਤੇ ਡਿਜ਼ਾਈਨ ਕੀਤੇ ਅਤੇ ਵਿਕਸਤ 'ਇੰਟੀਗ੍ਰੇਟਿਡ ਡਰੋਨ ਡਿਟੈਕਸ਼ਨ ਐਂਡ ਇੰਟਰਡਿਕਸ਼ਨ ਸਿਸਟਮ' ਦੀ ਵਰਤੋਂ ਕਰਦੇ ਹੋਏ ਪਾਕਿਸਤਾਨੀ ਫੌਜ ਦੇ ਇਕ ਡਰੋਨ ਨੂੰ ਢੇਰ ਕਰ ਦਿੱਤਾ ਜਦੋਂ ਇਹ ਜੰਮੂ ਖੇਤਰ ਵਿਚ ਕੰਟਰੋਲ ਰੇਖਾ ਦੇ ਨਾਲ ਨਿਗਰਾਨੀ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਇਹ ਘਟਨਾ ਉਦੋਂ ਵਾਪਰੀ ਜਦੋਂ ਦੁਸ਼ਮਣ ਡਰੋਨ ਨੂੰ ਕੰਟਰੋਲ ਰੇਖਾ ਦੇ ਨਾਲ ਭਾਰਤੀ ਖੇਤਰ ਦੇ ਨੇੜੇ ਕੰਮ ਕਰਦੇ ਹੋਏ ਪਾਇਆ ਗਿਆ ।