JALANDHAR WEATHER

ਅਣਪਛਾਤੇ ਵਿਅਕਤੀਆਂ ਵਲੋਂ ਇਕ ਘਰ ਉੱਪਰ ਫਾਇਰਿੰਗ

ਵਡਾਲਾ ਗ੍ਰੰਥੀਆਂ, (ਗੁਰਦਾਸਪੁਰ), 10 ਅਪ੍ਰੈਲ (ਗੁਰਪ੍ਰਤਾਪ ਸਿੰਘ ਕਾਹਲੋਂ)- ਇਥੇ ਨਜ਼ਦੀਕੀ ਪਿੰਡ ਗ੍ਰੰਥਗੜ੍ਹ ਵਿਖੇ ਅਣਪਛਾਤੇ ਵਿਅਕਤੀਆਂ ਵਲੋਂ ਇਕ ਘਰ ਉੱਪਰ ਫਾਇਰਿੰਗ ਕਰਨ ਦੀ ਸੂਚਨਾ ਪ੍ਰਾਪਤ ਹੋਈ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਗੁਰਪ੍ਰੀਤ ਸਿੰਘ ਪੁੱਤਰ ਅਮਰੀਕ ਸਿੰਘ ਵਾਸੀ ਗ੍ਰੰਥਗੜ੍ਹ ਨੇ ਦੱਸਿਆ ਕਿ ਰਾਤ 10 ਵਜੇ ਦੇ ਕਰੀਬ ਵਡਾਲਾ ਗ੍ਰੰਥੀਆਂ ਵਾਲੇ ਪਾਸੇ ਤੋਂ ਇਕ ਮੋਟਰਸਾਈਕਲ ’ਤੇ ਆਏ 3 ਵਿਅਕਤੀਆਂ, ਜਿਨ੍ਹਾਂ ਨੇ ਆਪਣੇ ਮੂੰਹ ਬੰਨੇ ਹੋਏ ਸਨ ਨੇ ਸਾਡੇ ਗੇਟ ਦੇ ਸਾਹਮਣੇ ਆ ਕੇ ਘਰ ਵੱਲ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਗੁਰਪ੍ਰੀਤ ਸਿੰਘ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਗੇਟ ਉੱਪਰ ਗੋਲੀਆਂ ਦੇ ਨਿਸ਼ਾਨ ਦਿਖਾਉਂਦੇ ਹੋਏ ਦੱਸਿਆ ਕਿ ਉਕਤ ਵਿਅਕਤੀਆਂ ਵਲੋਂ ਸਾਡੇ ਗੇਟ ਵਿਚ 8 ਗੋਲੀਆਂ ਮਾਰੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਅਸੀਂ ਪੁਲਿਸ ਨੂੰ 100 ਨੰਬਰ ’ਤੇ ਕਾਲ ਕਰਕੇ ਸੂਚਨਾ ਦਿੱਤੀ। ਇਸ ਘਟਨਾ ਦੀ ਤਫ਼ਦੀਸ਼ ਕਰ ਰਹੇ ਚੌਂਕੀ ਇੰਚਾਰਜ ਵਡਾਲਾ ਗ੍ਰੰਥੀਆਂ ਪਰਮਿੰਦਰ ਸਿੰਘ ਨੇ ਦੱਸਿਆ ਕਿ ਇਸ ਘਟਨਾ ਦੀ ਸੂਚਨਾ ਮਿਲਦੇ ਸਾਰ ਹੀ ਉਹ ਰਾਤ ਨੂੰ ਕੁਝ ਹੀ ਸਮੇਂ ਵਿਚ ਥਾਣਾ ਮੁਖੀ ਸੇਖਵਾਂ ਹਰਜਿੰਦਰ ਸਿੰਘ ਦੇ ਨਾਲ ਪਿੰਡ ਗ੍ਰੰਥ ਵਿਖੇ ਪਹੁੰਚ ਗਏ ਸਨ। ਉਨ੍ਹਾਂ ਦੱਸਿਆ ਕਿ ਗੁਰਪ੍ਰੀਤ ਸਿੰਘ ਦਾ ਪਿੰਡ ਦੇ ਕਿਸੇ ਹੋਰ ਵਿਅਕਤੀਆਂ ਨਾਲ 2023 ਵਿਚ ਝਗੜਾ ਹੋਇਆ ਸੀ, ਜਿਸ ਕਰਕੇ ਗੁਰਪ੍ਰੀਤ ਸਿੰਘ ਤੇ ਉਸ ਦੇ 7-8 ਸਾਥੀਆਂ ਵਿਰੁੱਧ ਫ਼ਾਇਰਿੰਗ ਕਰਨ ਦਾ ਪਰਚਾ ਦਰਜ ਹੋਇਆ ਸੀ, ਜਦੋਂ ਕਿ ਉਸ ਨਾਲ ਝਗੜੇ ਵਾਲੀ ਦੂਸਰੀ ਧਿਰ ਵਾਲੇ ਤਿੰਨੇ ਵਿਅਕਤੀ ਜੇਲ੍ਹ ਵਿਚ ਹਨ। ਚੌਂਕੀ ਇੰਚਾਰਜ ਪਰਮਿੰਦਰ ਸਿੰਘ ਨੇ ਇਹ ਵੀ ਦੱਸਿਆ ਕਿ ਗੁਰਪ੍ਰੀਤ ਸਿੰਘ ਦੇ ਦੱਸਣ ਅਨੁਸਾਰ ਉਨ੍ਹਾਂ ਦਾ ਹੋਰ ਕਿਸੇ ਵੀ ਵਿਅਕਤੀ ਨਾਲ ਕੋਈ ਵੈਰ ਵਿਰੋਧ ਨਹੀਂ ਹੈ, ਜਿਸ ਦੇ ਚੱਲਦਿਆਂ ਪੁਲਿਸ ਵਲੋਂ ਮੁਕਦਮਾ ਨੰਬਰ 33/25 ਜੁਰਮ 125 ਬੀ.ਐਨ.ਐਸ, 25275459 ਆਰਮਜ਼ ਐਕਟ ਦੇ ਤਹਿਤ ਅਣਪਛਾਤੇ ਵਿਅਕਤੀਆਂ ਉੱਪਰ ਪਰਚਾ ਦਰਜ ਕਰਕੇ ਇਸ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ