ਪ੍ਰਧਾਨ ਮੰਤਰੀ ਮੋਦੀ ਨੇ ਦਿੱਤੀਆਂ ਗੁੱਡ ਫਰਾਈਡੇ ਦੀਆਂ ਵਧਾਈਆਂ

ਨਵੀਂ ਦਿੱਲੀ, 18 ਅਪ੍ਰੈਲ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੁੱਡ ਫਰਾਈਡੇ ਦੇ ਮੌਕੇ ’ਤੇ ਵਧਾਈਆਂ ਦਿੱਤੀਆਂ ਹਨ। ਪ੍ਰਧਾਨ ਮੰਤਰੀ ਮੋਦੀ ਨੇ ਟਵੀਟ ਕਰ ਕਿਹਾ ਕਿ ਗੁੱਡ ਫਰਾਈਡੇ ’ਤੇ, ਅਸੀਂ ਯਿਸੂ ਮਸੀਹ ਦੇ ਬਲੀਦਾਨ ਨੂੰ ਯਾਦ ਕਰਦੇ ਹਾਂ। ਇਹ ਦਿਨ ਸਾਨੂੰ ਦਿਆਲਤਾ, ਹਮਦਰਦੀ ਦੀ ਕਦਰ ਕਰਨ ਅਤੇ ਹਮੇਸ਼ਾ ਵੱਡੇ ਦਿਲ ਵਾਲੇ ਰਹਿਣ ਲਈ ਪ੍ਰੇਰਿਤ ਕਰਦਾ ਹੈ। ਸ਼ਾਂਤੀ ਅਤੇ ਏਕਤਾ ਦੀ ਭਾਵਨਾ ਹਮੇਸ਼ਾ ਪ੍ਰਬਲ ਰਹੇ।