ਛੇ ਮੰਜ਼ਿਲਾ ਇਮਾਰਤ ਹੋਈ ਢਹਿ ਢੇਰੀ, 4 ਦੀ ਮੌਤ

ਨਵੀਂ ਦਿੱਲੀ, 19 ਅਪ੍ਰੈਲ- ਪੂਰਬੀ ਦਿੱਲੀ ਦੇ ਮੁਸਤਫ਼ਾਬਾਦ ਇਲਾਕੇ ਵਿਚ ਇਕ ਛੇ ਮੰਜ਼ਿਲਾ ਇਮਾਰਤ ਢਹਿ ਗਈ। ਇਸ ਹਾਦਸੇ ਵਿਚ ਚਾਰ ਲੋਕਾਂ ਦੀ ਮੌਤ ਹੋ ਗਈ ਹੈ। ਮਲਬੇ ਹੇਠ ਕਈ ਲੋਕਾਂ ਦੇ ਫਸੇ ਹੋਣ ਦਾ ਵੀ ਖ਼ਦਸ਼ਾ ਹੈ। ਦਿੱਲੀ ਪੁਲਿਸ ਅਤੇ ਐਨ.ਡੀ.ਆਰ.ਐਫ਼. ਦੀਆਂ ਟੀਮਾਂ ਮੌਕੇ ’ਤੇ ਪਹੁੰਚ ਗਈਆਂ ਤੇ ਬਚਾਅ ਕਾਰਜ ਜਾਰੀ ਹੈ। ਪੁਲਿਸ ਦੇ ਅਨੁਸਾਰ, ਬੀਤੀ ਰਾਤ ਨੂੰ ਲਗਭਗ 3 ਵਜੇ, ਪੁਲਿਸ ਸਟੇਸ਼ਨ ਦਿਆਲਪੁਰ ਨੂੰ ਸ਼ਕਤੀ ਵਿਹਾਰ ਦੀ ਲੇਨ ਨੰਬਰ 1 ਵਿਚ ਇਕ ਇਮਾਰਤ ਦੇ ਡਿੱਗਣ ਦੀ ਸੂਚਨਾ ਮਿਲੀ। ਮੌਕੇ ’ਤੇ ਪਹੁੰਚਣ ’ਤੇ ਪਤਾ ਲੱਗਾ ਕਿ ਤਹਿਸੀਨ ਪੁੱਤਰ ਯਾਸੀਨ ਦੀ ਚਾਰ ਮੰਜ਼ਿਲਾ ਇਮਾਰਤ ਢਹਿ ਗਈ ਸੀ, ਜਿਸ ਵਿਚ 22 ਲੋਕ ਫਸੇ ਹੋਏ ਦੱਸੇ ਜਾ ਰਹੇ ਹਨ। ਮਲਬੇ ਵਿਚੋਂ 14 ਲੋਕਾਂ ਨੂੰ ਬਾਹਰ ਕੱਢ ਲਿਆ ਗਿਆ ਹੈ।