JALANDHAR WEATHER

ਸੰਨੀ ਦਿਓਲ ਨੇ 'ਜਾਟ 2' ਦਾ ਕੀਤਾ ਐਲਾਨ

ਮੁੰਬਈ, 17 ਅਪ੍ਰੈਲ - ਸੰਨੀ ਦਿਓਲ ਦੇ ਪ੍ਰਸ਼ੰਸਕਾਂ ਕੋਲ ਜਸ਼ਨ ਮਨਾਉਣ ਦਾ ਕਾਰਨ ਹੈ ਕਿਉਂਕਿ ਉਸ ਦੀ ਐਕਸ਼ਨ ਫਿਲਮ 'ਜਾਟ' ਸਿਨੇਮਾਘਰਾਂ ਵਿਚ ਰਿਲੀਜ਼ ਹੋਣ ਤੋਂ ਸਿਰਫ਼ ਇਕ ਹਫ਼ਤੇ ਬਾਅਦ, ਅਦਾਕਾਰ ਨੇ ਇਸ ਦੇ ਸੀਕਵਲ ਦਾ ਐਲਾਨ ਕਰ ਦਿੱਤਾ ਹੈ। ਦਿਓਲ ਨੇ ਆਪਣੇ ਇੰਸਟਾਗ੍ਰਾਮ 'ਤੇ ਆਪਣੀ ਆਉਣ ਵਾਲੀ ਫਿਲਮ 'ਜਾਟ 2' ਦਾ ਪੋਸਟਰ ਸਾਂਝਾ ਕੀਤਾ। ਇੰਸਟਾਗ੍ਰਾਮ 'ਤੇ ਸ਼ੇਅਰ ਕੀਤੇ ਗਏ ਪੋਸਟਰ ਦੇ ਅਨੁਸਾਰ, ਗੋਪੀਚੰਦ ਮਾਲੀਨੇਨੀ ਨਿਰਦੇਸ਼ਕ ਵਜੋਂ ਵਾਪਸੀ ਕਰਨ ਲਈ ਤਿਆਰ ਹਨ, ਅਤੇ ਨਿਰਮਾਤਾ ਨਵੀਨ ਯੇਰਨੇਨੀ, ਰਵੀਸ਼ੰਕਰ ਵਾਈ ਅਤੇ ਟੀ.ਜੀ. ਵਿਸ਼ਵ ਪ੍ਰਸਾਦ ਵੀ ਵਾਪਸੀ ਕਰਨਗੇ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ