ਦੇਵੀ ਵਾਲਾ ਚ ਅੱਗ ਲੱਗਣ ਕਾਰਨ ਕਣਕ ਅਤੇ ਨਾੜ ਸੜਿਆ

ਪੰਜਗਰਾਈਂ ਕਲਾਂ,18 ਅਪ੍ਰੈਲ (ਸੁਖਮੰਦਰ ਸਿੰਘ ਬਰਾੜ) - ਇਥੋਂ ਥੋੜੀ ਦੂਰ ਪਿੰਡ ਦੇਵੀ ਵਾਲਾ ਦੇ ਖੇਤਾਂ ਵਿਚ ਦੇਰ ਰਾਤ ਬਿਜਲੀ ਦੇ ਸ਼ਾਰਟ ਸਰਕਟ ਕਾਰਨ ਲੱਗੀ ਅੱਗ ਨਾਲ 20 ਏਕੜ ਦੇ ਕਰੀਬ ਕਣਕ ਦਾ ਨਾੜ ਅਤੇ 10 ਏਕੜ ਤੋਂ ਜਿਆਦਾ ਕਣਕ ਸੜ ਕੇ ਸੁਆਹ ਹੋ ਗਈ। ਲੋਕਾਂ ਨੇ ਭਾਰੀ ਮੁਸ਼ੱਕਤ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ। ਫਾਇਰ ਬ੍ਰਿਗੇਡ ਦੇਰੀ ਨਾਲ ਪੁੱਜਣ 'ਤੇ ਲੋਕ ਭੜਕ ਗਏ ।