JALANDHAR WEATHER

ਭਾਰਤੀ ਏਜੰਸੀਆਂ ਦੀ ਵੱਡੀ ਸਫਲਤਾ, 14 ਅੱਤਵਾਦੀ ਹਮਲਿਆਂ ਦਾ ਦੋਸ਼ੀ ਹੈਪੀ ਪਸ਼ੀਆ ਅਮਰੀਕਾ ਵਿਚ ਗ੍ਰਿਫ਼ਤਾਰ

ਵਾਸ਼ਿੰਗਟਨ, 17 ਅਪ੍ਰੈਲ - ਪੰਜਾਬ ਵਿਚ 14 ਅੱਤਵਾਦੀ ਹਮਲਿਆਂ ਦੀ ਸਾਜ਼ਿਸ਼ ਰਚਣ ਦੇ ਦੋਸ਼ੀ ਗੈਂਗਸਟਰ ਹੈਪੀ ਪਸ਼ੀਆ ਨੂੰ ਅਮਰੀਕਾ ਵਿਚ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਹੈਪੀ ਨੂੰ ਇਮੀਗ੍ਰੇਸ਼ਨ ਅਤੇ ਕਸਟਮਜ਼ ਇਨਫੋਰਸਮੈਂਟ ਦੁਆਰਾ ਹਿਰਾਸਤ ਵਿਚ ਲਿਆ ਗਿਆ ਹੈ। ਹੈਪੀ ਦੀ ਗ੍ਰਿਫ਼ਤਾਰੀ ਭਾਰਤ ਦੀਆਂ ਸੁਰੱਖਿਆ ਏਜੰਸੀਆਂ ਲਈ ਇਕ ਮਹੱਤਵਪੂਰਨ ਸਫਲਤਾ ਹੈ। ਰਾਸ਼ਟਰੀ ਜਾਂਚ ਏਜੰਸੀ (ਐਨ.ਆਈ.ਏ.) ਕਈ ਮਾਮਲਿਆਂ ਵਿਚ ਹੈਪੀ ਦੀ ਭਾਲ ਕਰ ਰਹੀ ਹੈ। ਐਨ.ਆਈ.ਏ. ਨੇ ਉਸ 'ਤੇ 5 ਲੱਖ ਰੁਪਏ ਦਾ ਇਨਾਮ ਵੀ ਐਲਾਨਿਆ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ