JALANDHAR WEATHER

ਤਹਵੁੱਰ ਰਾਣਾ ਮਾਮਲੇ ਵਿਚ ਐਡਵੋਕੇਟ ਨਰਿੰਦਰ ਮਾਨ ਵਿਸ਼ੇਸ਼ ਸਰਕਾਰੀ ਵਕੀਲ ਨਿਯੁਕਤ

 ਨਵੀਂ ਦਿੱਲੀ, 10 ਅਪ੍ਰੈਲ- ਕੇਂਦਰ ਸਰਕਾਰ ਨੇ ਐਡਵੋਕੇਟ ਨਰਿੰਦਰ ਮਾਨ ਨੂੰ ਵਿਸ਼ੇਸ਼ ਸਰਕਾਰੀ ਵਕੀਲ ਨਿਯੁਕਤ ਕੀਤਾ ਹੈ। ਸਰਕਾਰ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਵਕੀਲ ਨਰਿੰਦਰ ਮਾਨ ਨੂੰ ਦਿੱਲੀ ਦੀਆਂ ਐਨ.ਆਈ.ਏ. ਵਿਸ਼ੇਸ਼ ਅਦਾਲਤਾਂ ਅਤੇ ਅਪੀਲੀ ਅਦਾਲਤਾਂ ਵਿਚ ਤਹਵੁੱਰ ਹੁਸੈਨ ਰਾਣਾ ਅਤੇ ਡੇਵਿਡ ਕੋਲਮੈਨ ਹੈਡਲੀ ਵਿਰੁੱਧ ਮਾਮਲਿਆਂ ਲਈ ਰਾਸ਼ਟਰੀ ਜਾਂਚ ਏਜੰਸੀ ਵਲੋਂ ਪੇਸ਼ ਹੋਣ ਦੀ ਜ਼ਿੰਮੇਵਾਰੀ ਸੌਂਪੀ ਹੈ ਤੇ ਤਹਵੁੱਰ ਹੁਸੈਨ ਰਾਣਾ ਅਤੇ ਡੇਵਿਡ ਕੋਲਮੈਨ ਹੈਡਲੀ ਦੇ ਨਾਲ ਸੰਬੰਧਿਤ ਮੁਕੱਦਮੇ ਅਤੇ ਹੋਰ ਮਾਮਲਿਆਂ ਦੀ ਸੁਣਵਾਈ ਲਈ ਵਿਸ਼ੇਸ਼ ਸਰਕਾਰੀ ਵਕੀਲ ਵਜੋਂ ਨਿਯੁਕਤ ਕੀਤਾ ਗਿਆ ਹੈ। ਸਰਕਾਰ ਨੇ ਕਿਹਾ ਕਿ ਇਹ ਨਿਯੁਕਤੀ ਨੋਟੀਫਿਕੇਸ਼ਨ ਦੇ ਪ੍ਰਕਾਸ਼ਨ ਦੀ ਮਿਤੀ ਤੋਂ 3 ਸਾਲਾਂ ਦੀ ਮਿਆਦ ਲਈ ਜਾਂ ਟਰਾਇਲ ਦੇ ਪੂਰਾ ਹੋਣ ਤੱਕ, ਜੋ ਵੀ ਪਹਿਲਾਂ ਹੋਵੇ, ਲਈ ਕੀਤੀ ਜਾਂਦੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ