11 ਅਪ੍ਰੈਲ ਨੂੰ ਭਾਰਤ ਦੌਰੇ ’ਤੇ ਆਉਣਗੇ ਇਟਲੀ ਦੇ ਡਿਪਟੀ ਪ੍ਰਧਾਨ ਮੰਤਰੀ ਅਨਤੋਨੀੳ ਤਾਜਾਨੀ

ਇਟਲੀ, 8 ਅਪ੍ਰੈਲ (ਹਰਦੀਪ ਸਿੰਘ ਕੰਗ)- ਇਟਲੀ ਅਤੇ ਭਾਰਤ ਦੇ ਰਿਸ਼ਤਿਆਂ ਨੂੰ ਹੋਰ ਮਜ਼ਬੂਤ ਕਰਨ ਲਈ ਇਟਲੀ ਦੇ ਡਿਪਟੀ ਪ੍ਰਧਾਨ ਮੰਤਰੀ ਅਨਤੋਨੀੳ ਤਾਜਾਨੀ ਜਾਣਗੇ। ਉਹ 11 ਅਪ੍ਰੈਲ ਨੂੰ ਨਵੀਂ ਦਿੱਲੀ ਵਿਚ ਭਾਰਤ ਇਟਲੀ ਵਪਾਰ ਵਿਗਿਆਨ ਅਤੇ ਤਕਨੀਕ ਫੋਰਮ ਵਿਚ ਹਿੱਸਾ ਲੈਣਗੇ। ਮਿਲੀ ਜਾਣਕਾਰੀ ਅਨੁਸਾਰ ਇਸ ਮਹੱਤਵਪੂਰਨ ਦੌਰੇ ਦੇ ਮੌਕੇ ’ਤੇ ਸੀ.ਆਈ.ਆਈ. ਅਤੇ ਇਤਾਲਵੀ ਵਪਾਰ ਏਜੰਸੀ ਦੇ ਨਾਲ ਸਾਂਝੇਦਾਰੀ ਵਿਚ 11 ਅਪ੍ਰੈਲ 2025 ਨੂੰ ਨਵੀਂ ਦਿੱਲੀ ਦੇ ਇੰਪੀਰੀਅਲ ਹੋਟਲ ਵਿਖੇ ਭਾਰਤ-ਇਟਲੀ ਵਪਾਰ, ਵਿਗਿਆਨ ਅਤੇ ਤਕਨਾਲੋਜੀ ਫੋਰਮ ਦਾ ਆਯੋਜਨ ਕਰ ਰਿਹਾ ਹੈ। ਇਸ ਫੋਰਮ ਦਾ ਉਦੇਸ਼ ਦੋਵਾਂ ਦੇਸ਼ਾਂ ਵਿਚਕਾਰ ਵਪਾਰਕ ਸੰਬੰਧਾਂ ਨੂੰ ਸਮਰਥਨ ਦੇਣਾ ਅਤੇ ਮਜ਼ਬੂਤ ਕਰਨਾ ਹੈ । ਇਟਲੀ ਤੋਂ 100 ਤੋਂ ਵੱਧ ਮੈਂਬਰਾਂ ਦਾ ਇਕ ਉੱਚ-ਪੱਧਰੀ ਮੰਤਰੀ ਅਤੇ ਵਪਾਰਕ ਵਫ਼ਦ, ਉਪ ਪ੍ਰਧਾਨ ਮੰਤਰੀ ਅਤੇ ਵਿਦੇਸ਼ ਮੰਤਰੀ ਐਂਨਤੀਓ ਤਾਜਾਨੀ ਦੀ ਅਗਵਾਈ ਵਿਚ ਯੂਨੀਵਰਸਿਟੀ ਅਤੇ ਖੋਜ ਮੰਤਰੀ ਅੰਨਾ ਮਾਰੀਆ ਬਰਨੀਨੀ ਦੇ ਨਾਲ 10-11 ਅਪ੍ਰੈਲ ਨੂੰ ਭਾਰਤ ਦਾ ਦੌਰਾ ਕਰ ਰਿਹਾ ਹੈ।